Loader

ਪ੍ਰੇਮਿਕਾ ਦੀ ਹੱਤਿਆ ਦੇ ਦੋਸ਼ ਹੇਠ ਭਾਰਤੀ-ਕੈਨੇਡੀਅਨ ਨੂੰ ਸੱਤ ਸਾਲ ਦੀ ਸਜ਼ਾ

00
ਪ੍ਰੇਮਿਕਾ ਦੀ ਹੱਤਿਆ ਦੇ ਦੋਸ਼ ਹੇਠ ਭਾਰਤੀ-ਕੈਨੇਡੀਅਨ ਨੂੰ ਸੱਤ ਸਾਲ ਦੀ ਸਜ਼ਾ

[ad_1]

ਟੋਰਾਂਟੋ, 22 ਅਕਤੂਬਰ

ਪ੍ਰੇਮਿਕਾ ਦੀ ਹੱਤਿਆ ਕਰਕੇ ਉਸ ਦੀ ਲਾਸ਼ ਸਾੜਨ ਦੀ ਕੋਸ਼ਿਸ਼ ਕਰਨ ਵਾਲੇ ਭਾਰਤੀ-ਕੈਨੇਡੀਅਨ ਹਰਜੋਤ ਸਿੰਘ ਦਿਓ ਨੂੰ ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ ਨੇ ਸੱਤ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਸੀਬੀਸੀ ਨਿਊਜ਼ ਦੀ ਰਿਪੋਰਟ ਮੁਤਾਬਕ ਪਹਿਲੀ ਅਗਸਤ, 2017 ’ਚ ਗਲਤੀ ਨਾਲ ਭਵਕਿਰਨ ਢੇਸੀ (19) ਦੇ ਸਿਰ ’ਚ ਗੋਲੀ ਲੱਗ ਗਈ ਸੀ। ਸਰੀ ’ਚ ਇਹ ਘਟਨਾ ਦਿਓ ਦੇ ਮਾਪਿਆਂ ਦੇ ਘਰ ਵਾਪਰੀ ਸੀ ਅਤੇ ਜਦੋਂ ਉਹ ਆਪਣੀ ਜੇਬ ’ਚੋਂ ਪਿਸਤੌਲ ਕੱਢਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਉਸ ’ਚੋਂ ਅਚਾਨਕ ਗੋਲੀ ਚੱਲ ਗਈ ਸੀ। ਦਿਓ ਨੇ ਤੁਰੰਤ ਇਸ ਦੀ ਸੂਚਨਾ ਪੁਲੀਸ ਨੂੰ ਨਹੀਂ ਦਿੱਤੀ ਸਗੋਂ ਉਹ ਲਾਸ਼ ਨੂੰ ਆਪਣੀ ਗੱਡੀ ’ਚ ਰੱਖ ਕੇ ਸੁੰਨਸਾਨ ਸੜਕ ’ਤੇ ਚਲਾ ਗਿਆ। ਇਸ ਮਗਰੋਂ ਉਸ ਨੇ ਗੱਡੀ ਨੂੰ ਅੱਗ ਲਗਾ ਦਿੱਤੀ। ਜਦੋਂ ਅੱਗ ਬੁਝਾਊ ਅਮਲਾ ਉਥੇ ਪਹੁੰਚਿਆ ਤਾਂ ਉਸ ਨੂੰ ਗੱਡੀ ਦੀ ਪਿਛਲੀ ਸੀਟ ’ਤੇ ਢੇਸੀ ਦੀ ਲਾਸ਼ ਮਿਲੀ। -ਪੀਟੀਆਈ



[ad_2]

ਇਹ ਖ਼ਬਰ ਕਿਥੋਂ ਲਈ ਗਈ ਹੈ

Tags

0 thoughts on “ਪ੍ਰੇਮਿਕਾ ਦੀ ਹੱਤਿਆ ਦੇ ਦੋਸ਼ ਹੇਠ ਭਾਰਤੀ-ਕੈਨੇਡੀਅਨ ਨੂੰ ਸੱਤ ਸਾਲ ਦੀ ਸਜ਼ਾ”

Leave a Reply

Subscription For Radio Chann Pardesi