Loader

ਸਾਉਣੀ ਸੀਜ਼ਨ ’ਚ ਅਸਥਿਰ ਮੌਨਸੂਨ ਨੇ ਫ਼ਸਲਾਂ ਤਬਾਹ ਕੀਤੀਆਂ

00
ਸਾਉਣੀ ਸੀਜ਼ਨ ’ਚ ਅਸਥਿਰ ਮੌਨਸੂਨ ਨੇ ਫ਼ਸਲਾਂ ਤਬਾਹ ਕੀਤੀਆਂ

[ad_1]

ਨਵੀਂ ਦਿੱਲੀ, 23 ਸਤੰਬਰ

ਖੇਤੀ ਤੇ ਖੁਰਾਕ ਨੀਤੀ ਨਾਲ ਜੁੜੇ ਮਾਹਿਰਾਂ ਦਾ ਮੰਨਣਾ ਹੈ ਮੌਜੂਦਾ ਮੌਨਸੂਨ ਸੀਜ਼ਨ ਵਿੱਚ ਇਕਸਾਰ ਮੀਂਹ ਨਾ ਪੈਣ ਕਰਕੇ ਸਾਉਣੀ ਸੀਜ਼ਨ ਦੀ ਫ਼ਸਲ ਵਿੱਚ ਮਾਮੂਲੀ ਨਿਘਾਰ ਜ਼ਰੂਰ ਆਇਆ ਹੈ, ਪਰ ਇਸ ਨਾਲ ਖੁਰਾਕ ਸੁਰੱਖਿਆ ’ਤੇ ਅਸਰ ਪੈਣ ਜਾਂ ਮਹਿੰਗਾਈ ਦੇ ਸ਼ੂਟ ਵਟਣ ਜਿਹੇ ਕੋਈ ਆਸਾਰ ਨਹੀਂ ਹਨ ਕਿਉਂਕਿ ਭਾਰਤ ਕੋਲ ਕਾਫ਼ੀ ਭੰਡਾਰ ਉੁਪਲਬਧ ਹਨ। ਮਾਹਿਰਾਂ ਨੇ ਕਿਹਾ ਕਿ ਵਿਅਕਤੀਗਤ ਪੱਧਰ ’ਤੇ ਕਿਸਾਨਾਂ ਨੂੰ ਅਸਥਿਰ ਮੌਨਸੂਨ ਦੀ ਵੱਡੀ ਮਾਰ ਪਈ ਹੈ ਤੇ ਅਜੇ ਤੱਕ ਬਹੁਤਿਆਂ ਨੂੰ ਸੂਬਾ ਸਰਕਾਰਾਂ ਵੱਲੋਂ ਕੋਈ ਮਦਦ ਵੀ ਨਹੀਂ ਮਿਲੀ। ਕੇਂਦਰੀ ਖੇਤੀ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਸਾਉਣੀ ਦੀ ਬਿਜਾਈ ਖ਼ਤਮ ਹੋਣ ਕੰਢੇ ਹੈ ਤੇ ਪਿਛਲੇ ਸਾਲ ਦੀ ਨਿਸਬਤ ਐਤਕੀਂ ਝੋਨੇ ਹੇਠ ਰਕਬਾ ਘਟਿਆ ਹੈ। ਤੇਲ ਬੀਜਾਂ, ਦਾਲਾਂ ਤੇ ਜੂਟ ਦੀ ਬਿਜਾਈ ਵੀ ਪੱਛੜੀ ਹੈ।

ਮੰਤਰਾਲੇ ਵੱਲੋਂ ਜਾਰੀ ਐਡਵਾਂਸ ਅਨੁਮਾਨਾਂ ਮੁਤਾਬਕ ਘੱਟ ਮੀਂਹ ਪੈਣ ਕਰਕੇ ਚੌਲ ਉਤਪਾਦਨ ਵਾਲੇ ਅਹਿਮ ਰਾਜਾਂ ਵਿੱਚ ਸਾਉਣੀ ਸੀਜ਼ਨ ਦੌਰਾਨ ਚੌਲਾਂ ਦੀ ਪੈਦਾਵਾਰ ਐਤਕੀਂ ਪਿਛਲੇ ਸਾਲ ਦੇ 111 ਮਿਲੀਅਨ ਟਨ ਦੇ ਮੁਕਾਬਲੇ 6 ਫੀਸਦ ਘੱਟ ਕੇ 104.99 ਮਿਲੀਅਨ ਟਨ ਰਹਿਣ ਦੀ ਸੰਭਾਵਨਾ ਹੈ। ਸਰਕਾਰੀ ਅੰਕੜਿਆਂ ਮੁਤਾਬਕ ਇਸ ਵਾਰ ਝੋਨੇ ਹੇਠ ਪ੍ਰਤੀ ਏਕੜ ਰਕਬਾ ਵੀ ਘਟਿਆ ਹੈ। ਪਿਛਲੇ ਸਾਲ 41.7 ਮਿਲੀਅਨ ਹੈਕਟੇਅਰ ਰਕਬੇ ਵਿੱਚ ਝੋਨਾ ਲੱਗਾ ਸੀ, ਜੋ ਐਤਕੀਂ ਘੱਟ ਕੇ 39.9 ਮਿਲੀਅਨ ਹੈਕਟੇਅਰ ਰਹਿ ਗਿਆ ਹੈ। ਸਕਾਈਮੈੱਟ ਵੈਦਰ ਦੇ ਉਪ ਪ੍ਰਧਾਨ ਮਹੇਸ਼ ਪਲਾਵਤ ਨੇ ਕਿਹਾ ਕਿ ਮੌਨਸੂਨ ਦੌਰਾਨ ਜਿੱਥੇ ਦੱਖਣੀ ਤੇ ਕੇਂਦਰੀ ਭਾਰਤ ਵਿੱਚ ਭਰਵੇਂ ਮੀਂਹ ਪਏ, ਉਥੇ ਪੂਰਬ ਤੇ ਉੱਤਰ-ਪੂਰਬ ਭਾਰਤ ਵਿੱਚ ਲੋੜ ਨਾਲੋਂ ਘੱਟ ਮੀਂਹ ਪਏ। -ਪੀਟੀਆਈ



[ad_2]

ਇਹ ਖ਼ਬਰ ਕਿਥੋਂ ਲਈ ਗਈ ਹੈ

Tags

0 thoughts on “ਸਾਉਣੀ ਸੀਜ਼ਨ ’ਚ ਅਸਥਿਰ ਮੌਨਸੂਨ ਨੇ ਫ਼ਸਲਾਂ ਤਬਾਹ ਕੀਤੀਆਂ”

Leave a Reply

Subscription For Radio Chann Pardesi