ਆਸਟਰੇਲੀਆ ਵਿੱਚ ਵੀਜ਼ਾ ਬੈਕਲਾਗ ਤੋਂ ਪਰਵਾਸੀ ਪ੍ਰੇਸ਼ਾਨ
00

[ad_1]
ਹਰਜੀਤ ਲਸਾੜਾ
ਬ੍ਰਿਸਬਨ, 19 ਅਕਤੂਬਰ
ਆਸਟਰੇਲੀਆ ਦੇ ਇਮੀਗ੍ਰੇਸ਼ਨ ਮੰਤਰੀ ਐਂਡਰਿਊ ਜਾਈਲਸ ਨੇ ਖੁਲਾਸਾ ਕੀਤਾ ਕਿ ਮੌਜੂਦਾ ਵੀਜ਼ਾ ਬੈਕਲਾਗ ਵਿੱਚ ਅਰਜ਼ੀਆਂ ਦੀ ਗਿਣਤੀ ਤਕਰੀਬਨ 8,80,000 ਹੈ। ਬ੍ਰਿਜਿੰਗ ਵੀਜ਼ਿਆਂ ਦੀ ਉਡੀਕ ਵਧਣ ਮਗਰੋਂ ਸਕਿਲਡ ਖੇਤਰੀ ਵੀਜ਼ਾ ‘ਸਬਕਲਾਸ 887’ ਦੀ ਉਡੀਕ ਕਰ ਰਹੇ ਬਿਨੈਕਾਰਾਂ ਵੱਲੋਂ ਮੈਲਬਰਨ, ਐਡੀਲੇਡ ਅਤੇ ਬ੍ਰਿਸਬਨ ਸ਼ਹਿਰਾਂ ਵਿੱਚ ਫੈਡਰਲ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤੇ ਗਏ। ਵਿਭਾਗ ਦੀ ਵੈੱਬਸਾਈਟ ਮੁਤਾਬਕ ਇਸ ਵੇਲੇ ਸਬਕਲਾਸ 887 ਵੀਜ਼ਾ ਅਰਜ਼ੀਆਂ ਦਾ ਪ੍ਰੋਸੈਸਿੰਗ ਸਮਾਂ 24 ਮਹੀਨੇ ਹੈ, ਜੋ ਪਹਿਲਾਂ 15 ਦਿਨ ਸੀ। ਵਿਭਾਗ ਵੱਲੋਂ ਇਸ ਸਮੇਂ 2020 ਤੋਂ ਪਹਿਲਾਂ ਜਮ੍ਹਾਂ ਕੀਤੀਆਂ ਅਰਜ਼ੀਆਂ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਆਸਟਰੇਲੀਅਨ ਫਾਈਨੈਂਸ਼ੀਅਲ ਰੀਵਿਊ ਅਨੁਸਾਰ ਪਹਿਲੀ ਜੂਨ ਤੋਂ ਹੁਣ ਤੱਕ 2.2 ਮਿਲੀਅਨ ਨਵੀਆਂ ਵੀਜ਼ਾ ਅਰਜ਼ੀਆਂ ਪ੍ਰਾਪਤ ਹੋਈਆਂ ਹਨ।
[ad_2]
-
Previous ਯੂਕੇ ਦੀ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਵੱਲੋਂ ਅਸਤੀਫ਼ਾ
-
Next ‘ਆਪ’ ਦੇ ਸਟੂਡੈਂਟਸ ਵਿੰਗ ਵਿੱਚ ਸੈਂਕੜੇ ਨੌਜਵਾਨ ਸ਼ਾਮਲ
0 thoughts on “ਆਸਟਰੇਲੀਆ ਵਿੱਚ ਵੀਜ਼ਾ ਬੈਕਲਾਗ ਤੋਂ ਪਰਵਾਸੀ ਪ੍ਰੇਸ਼ਾਨ”