ਬੰਗਲਾਦੇਸ਼: ਕਿਸ਼ਤੀ ਪਲਟਣ ਨਾਲ 20 ਮੌਤਾਂ
00
[ad_1]
ਢਾਕਾ, 25 ਸਤੰਬਰ
ਬੰਗਲਾਦੇਸ਼ ਦੇ ਉੱਤਰੀ ਜ਼ਿਲ੍ਹੇ ਪੰਚਗੜ੍ਹ ਵਿੱਚ ਇੱਕ ਕਿਸ਼ਤੀ ਪਲਟਣ ਕਾਰਨ 20 ਜਣਿਆਂ ਦੀ ਮੌਤ ਹੋ ਗਈ। ਢਾਕਾ ਟ੍ਰਿਬਿਊਨ ਮੁਤਾਬਕ ਘੱਟੋ-ਘੱਟ 30 ਲੋਕ ਹਾਲੇ ਵੀ ਲਾਪਤਾ ਹਨ ਅਤੇ ਮ੍ਰਿਤਕਾਂ ਦੀ ਗਿਣਤੀ ਵਧ ਵੀ ਸਕਦੀ ਹੈ। ਪੰਚਗੜ੍ਹ ਦੇ ਡਿਪਟੀ ਕਮਿਸ਼ਨਰ ਜਹੀਰੁਲ ਇਸਲਾਮ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਇਹ ਘਟਨਾ ਅੱਜ ਮਰੀਆ ਯੂਨੀਅਨ ਦੇ ਆਉਲੀਆ ਘਾਟ ’ਤੇ ਵਾਪਰੀ। ਇਸ ਮੌਕੇ ਢਾਕਾ ਤੋਂ ਗੋਤਾਖੋਰਾਂ ਦੀ ਟੀਮ ਨੂੰ ਸੱਦਿਆ ਗਿਆ ਹੈ ਤਾਂ ਕਿ ਡੁੱਬੇ ਹੋਰ ਲੋਕਾਂ ਦੀ ਭਾਲ ਕੀਤੀ ਜਾ ਸਕੇ।
[ad_2]
-
Previous ਇਨੈਲੋ ਰੈਲੀ: ਨਿਤੀਸ਼ ਨੇ ਸਾਰੀਆਂ ਵਿਰੋਧੀ ਧਿਰਾਂ ਨੂੰ ਇੱਕ ਮੰਚ ’ਤੇ ਆਉਣ ਦਾ ਸੱਦਾ ਦਿੱਤਾ -
Next ਚੰਡੀਗੜ੍ਹ ਵਿੱਚ ਪ੍ਰਾਈਵੇਟ ਬੱਸਾਂ ਦਾ ਦਾਖ਼ਲਾ ਹੋਵੇਗਾ ਬੰਦ





0 thoughts on “ਬੰਗਲਾਦੇਸ਼: ਕਿਸ਼ਤੀ ਪਲਟਣ ਨਾਲ 20 ਮੌਤਾਂ”