Loader

ਦਿੱਲੀ: ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਸਰਨਾ ਧੜੇ ਦਾ ਪੰਥਕ ਇਕੱਠ ਅੱਜ

00
ਦਿੱਲੀ: ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਸਰਨਾ ਧੜੇ ਦਾ ਪੰਥਕ ਇਕੱਠ ਅੱਜ

[ad_1]

ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 9 ਅਕਤੂਬਰ

ਦੋ ਸਿਆਸੀ ਵਿਰੋਧੀਆਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਤੇ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਮੁੱਖ ਆਗੂਆਂ ਵੱਲੋਂ ਪੰਥਕ ਇਕੱਠ ਦਿੱਲੀ ਵਿੱਚ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੀ ਪੰਜਾਬੀ ਬਾਗ਼ ਵਿੱਚ ਰਿਹਾਇਸ਼ ਉੱਪਰ ਬਾਦਲ ਧੜੇ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਬਾਅਦ ਦੁਪਹਿਰ ਜਾ ਰਹੇ ਹਨ, ਜਿੱਥੇ ਦੋਵਾਂ ਦਲਾਂ ਦਰਮਿਆਨ ਦਿੱਲੀ ’ਚ ਬਣੀ ਸਹਿਮਤੀ ਬਾਰੇ ਅਗਲੀ ਰਣਨੀਤੀ ਵਿਚਾਰੀ ਜਾਵੇਗੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪਾਸੇ ਹਟੀਆਂ ਦੋਨੋਂ ਧਿਰਾਂ ਆਪਣੀ ਸਿਆਸੀ ਜ਼ਮੀਨ ਦੀ ਭਾਲ ਵਿੱਚ ਹਨ। ਇੱਕ ਦੂਜੇ ਦੀ ਕਰੀਬ 20 ਸਾਲ ਖ਼ਿਲਾਫ਼ਤ ਕਰਦੇ ਆਏ ਦੋਨਾਂ ਦਲਾਂ ਦੇ ਆਗੂਆਂ ਤੋਂ ਸੰਗਤ ਤਿੱਖੇ ਸਵਾਲ ਵੀ ਕਰਨ ਲੱਗੀ ਹੈ। ਖ਼ਾਸ ਕਰਕੇ ਸਰਨਾ ਧੜੇ ਦੇ ਆਗੂਆਂ ਤੋਂ ਸਵਾਲ ਪੁੱਛੇ ਜਾ ਰਹੇ ਹਨ। ਦੋਨਾਂ ਧਿਰਾਂ ਵੱਲੋਂ ਕੋਈ ਅਹਿਮ ਐਲਾਨ ਵੀ ਕੀਤਾ ਜਾ ਸਕਦਾ ਹੈ।



[ad_2]

ਇਹ ਖ਼ਬਰ ਕਿਥੋਂ ਲਈ ਗਈ ਹੈ

Tags

0 thoughts on “ਦਿੱਲੀ: ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਸਰਨਾ ਧੜੇ ਦਾ ਪੰਥਕ ਇਕੱਠ ਅੱਜ”

Leave a Reply

Subscription For Radio Chann Pardesi