ਯੂਕਰੇਨ ਵਿੱਚ ਪ੍ਰਮਾਣੂ ਹਥਿਆਰ ਵਰਤੇ ਜਾਣ ਖ਼ਿਲਾਫ਼ ਅਮਰੀਕਾ ਵੱਲੋਂ ਰੂਸ ਨੂੰ ਚਿਤਾਵਨੀ
00
[ad_1]
ਵਾਸਿੰਗਟਨ, 25 ਸਤੰਬਰ
ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਨ ਨੇ ਐਤਵਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਯੂਕਰੇਨ ਵਿੱਚ ਕਿਸੇ ਤਰ੍ਹਾਂ ਦੇ ਪ੍ਰਮਾਣੂ ਹਥਿਆਰ ਦੀ ਵਰਤੋਂ ਕੀਤੀ ਗਈ ਤਾਂ ਉਸ ਵੱਲੋਂ ਰੂਸ ਨੂੰ ਫ਼ੈਸਲਾਕੁਨ ਜਵਾਬ ਦਿੱਤਾ ਜਾਵੇਗਾ ਅਤੇ ਮਾਸਕੋ ਨੂੰ ਇਸ ਦੇ ‘ਘਾਤਕ’ ਨਤੀਜਿਆਂ ਦਾ ਸਾਹਮਣਾ ਵੀ ਕਰਨਾ ਪਵੇਗਾ। ਸੁਲੀਵਨ ਦੀ ਇਹ ਟਿੱਪਣੀ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਵੱਲੋਂ ਬੀਤੇ ਦਿਨੀਂ ਪ੍ਰਮਾਣੂ ਧਮਕੀ ਦਿੱਤੇ ਜਾਣ ਮਗਰੋਂ ਆਈਆਂ ਹਨ। ਬੁੱਧਵਾਰ ਨੂੰ ਦਿੱਤੇ ਭਾਸ਼ਣ ਵਿੱਚ ਪੂਤਿਨ ਨੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਆਪਣੇ ਦੇਸ਼ ਦੀ ਪਹਿਲੀ ਜੰਗੀ ਫੌਜੀ ਲਾਮਬੰਦੀ ਦਾ ਐਲਾਨ ਵੀ ਕੀਤਾ ਸੀ। -ਰਾਇਟਰਜ਼
[ad_2]
- Previous ਪੀਐੱਫਆਈ ਨਾਅਰੇਬਾਜ਼ੀ ਮਾਮਲਾ: ਪੁਲੀਸ ਨੇ ਦੇਸ਼ਧ੍ਰੋਹ ਦੀਆਂ ਧਾਰਾਵਾਂ ਜੋੜੀਆਂ
- Next ਜਾਖੜ ਵੱਲੋਂ ਵਿਧਵਾ ਮਾਵਾਂ ਲਈ ਵਿਸ਼ੇਸ਼ ਪੈਨਸ਼ਨ ਸਹਾਇਤਾ ਰਾਸ਼ੀ ਲਈ ਪ੍ਰਧਾਨ ਮੰਤਰੀ ਨੂੰ ਪੱਤਰ
0 thoughts on “ਯੂਕਰੇਨ ਵਿੱਚ ਪ੍ਰਮਾਣੂ ਹਥਿਆਰ ਵਰਤੇ ਜਾਣ ਖ਼ਿਲਾਫ਼ ਅਮਰੀਕਾ ਵੱਲੋਂ ਰੂਸ ਨੂੰ ਚਿਤਾਵਨੀ”