Loader

ਪੀਐੱਫਆਈ ਨਾਅਰੇਬਾਜ਼ੀ ਮਾਮਲਾ: ਪੁਲੀਸ ਨੇ ਦੇਸ਼ਧ੍ਰੋਹ ਦੀਆਂ ਧਾਰਾਵਾਂ ਜੋੜੀਆਂ

00
ਪੀਐੱਫਆਈ ਨਾਅਰੇਬਾਜ਼ੀ ਮਾਮਲਾ: ਪੁਲੀਸ ਨੇ ਦੇਸ਼ਧ੍ਰੋਹ ਦੀਆਂ ਧਾਰਾਵਾਂ ਜੋੜੀਆਂ

[ad_1]

ਪੁਣੇ, 25 ਸਤੰਬਰ

ਪਾਪੂਲਰ ਫਰੰਟ ਆਫ ਇੰਡੀਆ (ਪੀਐਫਆਈ) ਵੱਲੋਂ ਕੀਤੇ ਗਏ ਰੋਸ ਮੁਜ਼ਾਹਰੇ ਦੌਰਾਨ ਲੱਗੇ ਕਥਿਤ ਪਾਕਿਸਤਾਨ ਪੱਖੀ ਨਾਅਰਿਆਂ ਦੇ ਕੇਸ ਵਿਚ ਪੁਣੇ ਪੁਲੀਸ ਨੇ ਦੇਸ਼ਧ੍ਰੋਹ ਦੀਆਂ ਧਾਰਾਵਾਂ ਜੋੜ ਦਿੱਤੀਆਂ ਹਨ। ਪੁਲੀਸ ਨੇ ਕਰੀਬ 60-70 ਸ਼ੱਕੀ ਪੀਐਫਆਈ ਕਾਰਕੁਨਾਂ ’ਤੇ ਕੇਸ ਦਰਜ ਕੀਤਾ ਸੀ। ਇਹ ਰੋਸ ਮੁਜ਼ਾਹਰਾ ਸ਼ੁੱਕਰਵਾਰ ਕੁਲੈਕਟਰ ਦਫ਼ਤਰ ਅੱਗੇ ਕੀਤਾ ਗਿਆ ਸੀ। ਜਦਕਿ ਪੁਲੀਸ ਨੇ ਲੋਕਾਂ ਦੇ ਇਕੱਠ ’ਤੇ ਪਾਬੰਦੀ ਲਾਈ ਹੋਈ ਸੀ। ਪੁਲੀਸ ਨੇ ਹੁਣ ਇਸ ਮਾਮਲੇ ਵਿਚ ਧਾਰਾ 124ਏ, 153 ਏ ਤੇ ਬੀ ਜੋੜੀਆਂ ਹਨ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਮਈ ਵਿਚ ਬਸਤੀਵਾਦੀ ਯੁੱਗ ਦੇ ਦੇਸ਼ਧ੍ਰੋਹ ਕਾਨੂੰਨ ਉਤੇ ਰੋਕ ਲਾ ਦਿੱਤੀ ਸੀ। -ਪੀਟੀਆਈ



[ad_2]

ਇਹ ਖ਼ਬਰ ਕਿਥੋਂ ਲਈ ਗਈ ਹੈ

Tags

0 thoughts on “ਪੀਐੱਫਆਈ ਨਾਅਰੇਬਾਜ਼ੀ ਮਾਮਲਾ: ਪੁਲੀਸ ਨੇ ਦੇਸ਼ਧ੍ਰੋਹ ਦੀਆਂ ਧਾਰਾਵਾਂ ਜੋੜੀਆਂ”

Leave a Reply

Subscription For Radio Chann Pardesi