Loader

ਕੌਮੀ ਪ੍ਰਧਾਨ ਦੀ ਚੋਣ ਤੋਂ ਪਹਿਲਾਂ ਰਾਜਸਥਾਨ ਕਾਂਗਰਸ ’ਚ ਸੰਕਟ

00
ਕੌਮੀ ਪ੍ਰਧਾਨ ਦੀ ਚੋਣ ਤੋਂ ਪਹਿਲਾਂ ਰਾਜਸਥਾਨ ਕਾਂਗਰਸ ’ਚ ਸੰਕਟ

[ad_1]

ਆਦਿਤੀ ਟੰਡਨ

ਨਵੀਂ ਦਿੱਲੀ, 25 ਸਤੰਬਰ

ਪਾਰਟੀ ਦੇ ਕੌਮੀ ਪ੍ਰਧਾਨ ਦੀ ਚੋਣ ਤੋਂ ਪਹਿਲਾਂ ਕਾਂਗਰਸ ਲਈ ਅੱਜ ਉਸ ਵੇਲੇ ਰਾਜਸਥਾਨ ਵਿਚ ਵੱਡਾ ਸਿਆਸੀ ਸੰਕਟ ਖੜ੍ਹਾ ਹੋ ਗਿਆ ਜਦ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੀ ਹਮਾਇਤ ਵਿਚ 92 ਵਿਧਾਇਕਾਂ ਨੇ ਆਪਣੇ ਅਸਤੀਫ਼ੇ ਵਿਧਾਨ ਸਭਾ ਸਪੀਕਰ ਸੀਪੀ ਜੋਸ਼ੀ ਨੂੰ ਸੌਂਪ ਦਿੱਤੇ। ਉਨ੍ਹਾਂ ਮੁੱਖ ਮੰਤਰੀ ਨਾਲ ਖੜ੍ਹਦਿਆਂ ਇਹ ਸਪੱਸ਼ਟ ਸੰਕੇਤ ਦੇਣ ਦੀ ਕੋਸ਼ਿਸ਼ ਕੀਤੀ ਕਿ ਸਚਿਨ ਪਾਇਲਟ ਨੂੰ ਉਹ ਗਹਿਲੋਤ ਦੀ ਥਾਂ ਨਹੀਂ ਲੈਣ ਦੇਣਗੇ। ਵਿਧਾਇਕਾਂ ਨੇ ਇਹ ਸੰਕੇਤ ਵੀ ਦਿੱਤਾ ਕਿ ਉਹ ਹਾਈ ਕਮਾਨ ਵੱਲੋਂ ਥੋਪਿਆ ਆਗੂ ਵੀ ਪ੍ਰਵਾਨ ਨਹੀਂ ਕਰਨਗੇ। ਇਸ ਤੋਂ ਪਹਿਲਾਂ ਵਿਧਾਇਕ ਮੰਤਰੀ ਸ਼ਾਂਤੀ ਧਾਰੀਵਾਲ ਦੇ ਘਰ ਤਿੰਨ ਘੰਟਿਆਂ ਤੱਕ ਰਹੇ, ਤੇ ਮਗਰੋਂ ਗਹਿਲੋਤ ਦੀ ਹਮਾਇਤ ਵਿਚ ਸਪੀਕਰ ਸੀਪੀ ਜੋਸ਼ੀ ਨੂੰ ਮਿਲੇ। ਉਨ੍ਹਾਂ ਮੰਗ ਕੀਤੀ ਕਿ ਹਾਈ ਕਮਾਨ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਬਾਰੇ ਉਨ੍ਹਾਂ ਨਾਲ ਗੱਲ ਕਰੇ। ਸੂਬੇ ਦੇ ਕਾਂਗਰਸੀ ਆਗੂਆਂ ਦੀ ਆਪਸੀ ਖਿੱਚੋਤਾਣ ਤੋਂ ਸਿਖ਼ਰਲੀ ਲੀਡਰਸ਼ਿਪ ਦੀ ਕਮਜ਼ੋਰੀ ਵੀ ਝਲਕੀ ਹੈ ਤੇ ਗਾਂਧੀ ਪਰਿਵਾਰ ਨੂੰ ਵੀ ਝਟਕਾ ਲੱਗਾ ਹੈ ਜੋ ਕਿ ਅਗਲੇ ਕਾਂਗਰਸ ਪ੍ਰਧਾਨ ਵਜੋਂ ਗਹਿਲੋਤ ਦੇ ਨਾਂ ’ਤੇ ਸਹਿਮਤ ਨਜ਼ਰ ਆ ਰਿਹਾ ਹੈ। ਜ਼ਿਕਰਯੋਗ ਹੈ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਸ਼ਾਮ ਸੱਤ ਵਜੇ ਪਾਰਟੀ ਵਿਧਾਇਕ ਦਲ ਦੀ ਮੀਟਿੰਗ ਵੀ ਸੱਦੀ ਸੀ। ਪਾਰਟੀ ਨੇ ਮਲਿਕਾਰਜੁਨ ਖੜਗੇ ਤੇ ਅਜੈ ਮਾਕਨ ਨੂੰ ਨਿਗਰਾਨ ਵਜੋਂ ਭੇਜਿਆ ਸੀ। ਪਰ ਸਾਰੇ ਵਿਧਾਇਕਾਂ ਦੇ ਗਹਿਲੋਤ ਦੇ ਹੱਕ ਵਿਚ ਖੜ੍ਹਨ ਤੋਂ ਬਾਅਦ ਇਹ ਮੀਟਿੰਗ ਰੱਦ ਕਰ ਦਿੱਤੀ ਗਈ। ਅਸਤੀਫ਼ਾ ਦੇਣ ਵਾਲੇ ਸਾਰੇ ਵਿਧਾਇਕ ਕਾਂਗਰਸ ਹਾਈ ਕਮਾਨ ਦੇ ਰੁਖ਼ ਤੋਂ ਬਾਗ਼ੀ ਹੁੰਦੇ ਨਜ਼ਰ ਆਏ ਤੇ ਮੀਟਿੰਗ ਵਿਚ ਸ਼ਿਰਕਤ ਨਹੀਂ ਕੀਤੀ। ਰਾਜਸਥਾਨ ਦੇ ਮੰਤਰੀ ਪ੍ਰਤਾਪ ਸਿੰਘ ਖਚਰੀਆਵਾਸ ਨੇ ਵਿਧਾਇਕਾਂ ਦੀ ਮੀਟਿੰਗ ਤੋਂ ਬਾਅਦ ਕਿਹਾ ਕਿ ‘ਲੋਕਤੰਤਰ ਮੈਂਬਰਾਂ ਦੀ ਗਿਣਤੀ ਉਤੇ ਚੱਲਦਾ ਹੈ। ਹਾਈ ਕਮਾਨ ਨੂੰ ਸਾਡੇ ਨਾਲ ਗੱਲ ਕਰਨੀ ਚਾਹੀਦੀ ਹੈ।’ ਉਨ੍ਹਾਂ ਕਿਹਾ ਕਿ ਨਿਗਰਾਨਾਂ ਨੂੰ ਵਿਧਾਇਕਾਂ ਦੇ ਰੁਖ਼ ਬਾਰੇ ਜਾਣੂ ਕਰਵਾ ਦਿੱਤਾ ਗਿਆ ਹੈ। ਰਾਜਸਥਾਨ ਕਾਂਗਰਸ ਵੱਲੋਂ ਪਾਰਟੀ ਹਾਈ ਕਮਾਨ ਖ਼ਿਲਾਫ਼ ਇਹ ਪਹਿਲੀ ਖੁੱਲ੍ਹੀ ਬਗਾਵਤ ਹੈ।

ਜੈਸਲਮੇਰ ਵਿੱਚ ਐਤਵਾਰ ਨੂੰ ਤਨੋਟ ਮਾਤਾ ਦੇ ਮੰਦਰ ਵਿੱਚ ਮੱਥਾ ਟੇਕਦੇ ਹੋਏ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ। -ਫੋਟੋ: ਪੀਟੀਆਈ

ਇਸ ਨਾਲ ਅਜਿਹੇ ਹਾਲਾਤ ਬਣ ਸਕਦੇ ਹਨ ਜਿਸ ਨਾਲ ਅਸ਼ੋਕ ਗਹਿਲੋਤ ਨੂੰ ਸੂਬੇ ’ਚ 2023 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੀ ਅਗਵਾਈ ਲਈ ਆਪਣੀ ਪਸੰਦ ਦਾ ਉਮੀਦਵਾਰ ਮਿਲ ਜਾਵੇ। ਇਸ ਸਾਰੇ ਘਟਨਾਕ੍ਰਮ ਦੌਰਾਨ ਅਸ਼ੋਕ ਗਹਿਲੋਤ ਸਾਰਾ ਦਿਨ ਗਾਇਬ ਰਹੇ ਅਤੇ ਜੈਸਲਮੇਰ ਦੇ ਇਤਿਹਾਸਕ ਮੰਦਰ ’ਚ ਮੱਥਾ ਟੇਕਣ ਚਲੇ ਗਏ। ਦੂਜੇ ਪਾਸੇ ਸਚਿਨ ਪਾਇਲਟ ਆਪਣੇ ਹਮਾਇਤੀ 18 ਦੇ ਕਰੀਬ ਵਿਧਾਇਕਾਂ ਨਾਲ ਸੀਐੱਲਪੀ ਦੀ ਮੀਟਿੰਗ ਦੀ ਉਡੀਕ ਕਰਦੇ ਰਹੇ, ਜੋ ਹੋਈ ਹੀ ਨਹੀਂ। ਹੁਣ ਦੇਖਣਾ ਇਹ ਹੋਵੇਗਾ ਕਿ ਪਾਰਟੀ ਦੀ ਸੀਨੀਅਰ ਆਗੂ ਸੋਨੀਆ ਗਾਂਧੀ ਇਸ ਸਿਆਸੀ ਸੰਕਟ ਨਾਲ ਕਿਸ ਤਰ੍ਹਾਂ ਨਜਿੱਠਦੇ ਹਨ।

ਨਵੀਂ ਪੀੜ੍ਹੀ ਨੂੰ ਮੌਕਾ ਮਿਲਣਾ ਚਾਹੀਦਾ ਹੈ: ਗਹਿਲੋਤ

ਜੈਸਲਮੇਰ ’ਚ ਅਸ਼ੋਕ ਗਹਿਲੋਤ ਇਸ ਘਟਨਾਕ੍ਰਮ ਨੂੰ ਲੈ ਕੇ ਪੂਰੀ ਤਰ੍ਹਾਂ ਸ਼ਾਂਤ ਦਿਖਾਈ ਦਿੱਤੇ। ਉਨ੍ਹਾਂ ਤਨੋਟ ਮਾਤਾ ਮੰਦਰ ’ਚ ਮੱਥਾ ਟੇਕਣ ਮਗਰੋਂ ਕਿਹਾ ਕਿ ਨਵੀਂ ਪੀੜ੍ਹੀ ਨੂੰ ਮੌਕਾ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ, ‘ਮੇਰੇ ਲਈ ਕੋਈ ਅਹੁਦਾ ਮਹੱਤਵ ਨਹੀਂ ਰੱਖਦਾ। ਮੈਂ 50 ਸਾਲਾਂ ਤੋਂ ਸਿਆਸਤ ਵਿੱਚ ਹਾਂ। ਮੈਂ ਪਿਛਲੇ 40 ਸਾਲਾਂ ਕੋਈ ਸੰਵਿਧਾਨਕ ਜਾਂ ਹੋਰ ਅਹੁਦਿਆਂ ’ਤੇ ਰਿਹਾ ਹਾਂ। ਮੈਂ ਹੋਰ ਕੀ ਹਾਸਲ ਕਰ ਸਕਦਾ ਹਾਂ ਜਾਂ ਇੱਛਾ ਰੱਖ ਸਕਦਾ ਹਾਂ। ਇਸ ਲਈ ਮੈਂ ਸੋਚਦਾ ਹਾਂ ਕਿ ਨਵੀਂ ਪੀੜ੍ਹੀ ਨੂੰ ਇੱਕ ਮੌਕਾ ਮਿਲਣਾ ਚਾਹੀਦਾ ਹੈ ਅਤੇ ਅਸੀਂ ਸਾਰੇ ਮਿਲ ਕੇ ਦੇਸ਼ ਦੀ ਅਗਵਾਈ ਕਰਾਂਗੇ।’



[ad_2]

ਇਹ ਖ਼ਬਰ ਕਿਥੋਂ ਲਈ ਗਈ ਹੈ

Tags

Subscription For Radio Chann Pardesi