ਬੰਗਲਾਦੇਸ਼ ’ਚ ਕਿਸ਼ਤੀ ਡੁੱਬਣ ਕਾਰਨ 24 ਮੌਤਾਂ
00

[ad_1]
ਢਾਕਾ, 25 ਸਤੰਬਰ
ਬੰਗਲਾਦੇਸ਼ ਦੇ ਪੰਚਗੜ੍ਹ ਜ਼ਿਲ੍ਹੇ ਵਿਚ ਇਕ ਕਿਸ਼ਤੀ ਡੁੱਬਣ ਕਾਰਨ 24 ਜਣਿਆਂ ਦੀ ਮੌਤ ਹੋ ਗਈ ਹੈ। ‘ਢਾਕਾ ਟ੍ਰਿਬਿਊਨ’ ਮੁਤਾਬਕ ਦੋ ਦਰਜਨ ਵਿਅਕਤੀ ਲਾਪਤਾ ਹਨ ਤੇ ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਔਵਲਿਆ ਘਾਟ ’ਤੇ ਅੱਜ ਦੁਪਹਿਰੇ ਵਾਪਰੀ ਹੈ। ਗੋਤਾਖੋਰਾਂ ਦੀ ਟੀਮ ਨਦੀ ਵਿਚੋਂ ਲਾਸ਼ਾਂ ਲੱਭਣ ਦੇ ਯਤਨ ਕਰ ਰਹੀ ਹੈ। ਬੰਗਲਾਦੇਸ਼ ਵਿਚ ਕਿਸ਼ਤੀਆਂ ਦੇ ਹਾਦਸੇ ਆਮ ਵਾਪਰਦੇ ਹਨ। ਇਸ ਦਾ ਕਾਰਨ ਸੁਰੱਖਿਆ ਮਿਆਰਾਂ ਦੀ ਉਲੰਘਣਾ ਤੇ ਸਮਰੱਥਾ ਤੋਂ ਵੱਧ ਲੋਕ ਸਵਾਰ ਹੋਣਾ ਦੱਸਿਆ ਜਾਂਦਾ ਹੈ। ਜ਼ਿਕਰਯੋਗ ਹੈ ਕਿ ਬੰਗਲਾਦੇਸ਼ ਗੰਗਾ ਤੇ ਬ੍ਰਹਮਪੁੱਤਰ ਜਿਹੀਆਂ ਵੱਡੀਆਂ ਨਦੀਆਂ ਦੇ ਹੇਠਾਂ ਵੱਲ ਵਹਾਅ ਦੇ ਰਾਹ ਵਿਚ ਆਉਂਦਾ ਹੈ ਤੇ ਮੁਲਕ ’ਚੋਂ 230 ਦਰਿਆ ਵਹਿੰਦੇ ਹਨ। -ਏਐੱਨਆਈ
[ad_2]
-
Previous ਕੌਮੀ ਪ੍ਰਧਾਨ ਦੀ ਚੋਣ ਤੋਂ ਪਹਿਲਾਂ ਰਾਜਸਥਾਨ ਕਾਂਗਰਸ ’ਚ ਸੰਕਟ
-
Next ਹਸਪਤਾਲ ਦੇ ਨਵੀਨੀਕਰਨ ਲਈ ਖਰਚੇ ਜਾਣਗੇ 65 ਲੱਖ: ਬੈਂਸ
0 thoughts on “ਬੰਗਲਾਦੇਸ਼ ’ਚ ਕਿਸ਼ਤੀ ਡੁੱਬਣ ਕਾਰਨ 24 ਮੌਤਾਂ”