ਕੈਨੇਡਾ: ਸ੍ਰੀ ਭਗਵਦ ਗੀਤਾ ਪਾਰਕ ਵਿੱਚ ਭੰਨਤੋੜ
00
[ad_1]
ਟੋਰਾਂਟੋਂ, 2 ਅਕਤੂਬਰ
ਕੈਨੇਡਾ ਦੇ ਬਰੈਂਪਟਨ ਵਿੱਚ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਸ੍ਰੀ ਭਗਵਦ ਗੀਤਾ ਪਾਰਕ ਦੀ ਵਿੱਚ ਭੰਨਤੋੜ ਕੀਤੀ ਗਈ। ਕੈਨੇਡਾ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਇਸ ਘਟਨਾ ਦੀ ਨਿਖੇਧੀ ਕਰਦਿਆਂ ਅਧਿਕਾਰੀਆਂ ਤੋਂ ਜਾਂਚ ਅਤੇ ਇਹ ਨਫ਼ਰਤੀ ਕਾਰਵਾਈ ਕਰਨ ਵਾਲੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਇਸ ਪਾਰਕ ਦਾ ਪਹਿਲਾ ਨਾਂ ਟਰੌਇਰਸ ਪਾਰਕ ਸੀ ਜਿਸ ਦਾ 28 ਸਤੰਬਰ ਨੂੰ ‘ਸ੍ਰੀ ਭਗਵਦ ਗੀਤਾ ਪਾਰਕ’ ਵਜੋਂ ਉਦਘਾਟਨ ਕੀਤਾ ਗਿਆ ਸੀ। ਬਰੈਂਪਟਨ ਮੇਅਰ ਪੈਟਰਿਕ ਬਰਾਊਨ ਨੇ ਅੱਜ ਪਾਰਕ ਵਿੱਚ ਭੰਨਤੋੜ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਕੈਨੇਡਾ ਵਿੱਚ ਅਜਿਹੇ ਹਮਲਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। -ਪੀਟੀਆਈ
[ad_2]
- Previous ਦੂਜਾ ਟੀ-20 ਮੈਚ: ਭਾਰਤ ਨੇ ਦੱਖਣੀ ਅਫ਼ਰੀਕਾ ਨੂੰ 16 ਦੌੜਾਂ ਨਾਲ ਹਰਾਇਆ
- Next ਦੀਪਕ ਟੀਨੂੰ ਦੇ ਫ਼ਰਾਰ ਹੋਣ ਮਗਰੋਂ ਲਾਰੈਂਸ ਬਿਸ਼ਨੋਈ ਗੈਂਗ ਨੇ ਪੰਜਾਬ ਪੁਲੀਸ ਨੂੰ ਚਿਤਾਵਨੀ ਦਿੱਤੀ
0 thoughts on “ਕੈਨੇਡਾ: ਸ੍ਰੀ ਭਗਵਦ ਗੀਤਾ ਪਾਰਕ ਵਿੱਚ ਭੰਨਤੋੜ”