Loader

ਯੂਪੀ: ਬਲਾਤਕਾਰ ਦਾ ਸ਼ਿਕਾਰ ਨਾਬਾਲਗ ਗਰਭਵਤੀ ਲੜਕੀ ਨੂੰ ਅੱਗ ਲਗਾ ਕੇ ਸਾੜਿਆ

00
ਯੂਪੀ: ਬਲਾਤਕਾਰ ਦਾ ਸ਼ਿਕਾਰ ਨਾਬਾਲਗ ਗਰਭਵਤੀ ਲੜਕੀ ਨੂੰ ਅੱਗ ਲਗਾ ਕੇ ਸਾੜਿਆ

[ad_1]

ਮੈਨਪੁਰੀ, 9 ਅਕਤੂਬਰ

ਉੱਤਰ ਪ੍ਰਦੇਸ਼ ਦੇ ਮੈਨਪੁਰੀ ਜ਼ਿਲ੍ਹੇ ਵਿੱਚ ਤਿੰਨ ਮਹੀਨੇ ਪਹਿਲਾਂ ਕਥਿਤ ਤੌਰ ’ਤੇ ਬਲਾਤਕਾਰ ਦੀ ਸ਼ਿਕਾਰ ਹੋਈ ਗਰਭਵਤੀ ਨਾਬਾਲਗ ਲੜਕੀ ਨੂੰ ਜ਼ਿੰਦਾ ਸਾੜ ਦਿੱਤਾ ਗਿਆ ਹੈ। ਪੁਲੀਸ ਨੇ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮ ਫ਼ਰਾਰ ਦੱਸੇ ਜਾ ਰਹੇ ਹਨ। ਲੜਕੀ ਦੀ ਮਾਂ ਅਨੁਸਾਰ ਉਸ ਦੀ ਧੀ ਨਾਲ ਤਿੰਨ ਮਹੀਨੇ ਪਹਿਲਾਂ ਪਿੰਡ ਦੇ ਹੀ ਅਭਿਸ਼ੇਕ ਨੇ ਬਲਾਤਕਾਰ ਕੀਤਾ ਸੀ ਪਰ ਪੀੜਤਾ ਨੇ ਆਪਣੇ ਪਰਿਵਾਰ ਨੂੰ ਇਸ ਬਾਰੇ ਨਹੀਂ ਦੱਸਿਆ। ਬਾਅਦ ਵਿਚ ਲੜਕੀ ਦੇ ਪੇਟ ਵਿਚ ਤੇਜ਼ ਦਰਦ ਹੋਇਆ ਅਤੇ ਪਤਾ ਲੱਗਾ ਕਿ ਉਹ ਗਰਭਵਤੀ ਹੈ। ਪੰਚਾਇਤ ਨੂੰ ਸੂਚਿਤ ਕੀਤਾ ਗਿਆ ਅਤੇ 6 ਅਕਤੂਬਰ ਨੂੰ ਪੰਚਾਇਤ ਨੇ ਮੁਲਜ਼ਮ ਨੂੰ ਲੜਕੀ ਨਾਲ ਵਿਆਹ ਕਰਨ ਲਈ ਕਿਹਾ। ਫਿਰ ਮੁਲਜ਼ਮ ਦੀ ਮਾਂ ਪੀੜਤਾ ਨੂੰ ਆਪਣੇ ਘਰ ਲੈ ਗਈ, ਉਸ ‘ਤੇ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ। ਗੰਭੀਰ ਰੂਪ ਵਿੱਚ ਝੁਲਸਣ ਵਾਲੇ ਪੀੜਤ ਨੂੰ ਮੈਨਪੁਰੀ ਦੇ ਇੱਕ ਜ਼ਿਲ੍ਹਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਅਤੇ ਬਾਅਦ ਵਿੱਚ ਹੋਰ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ। ਪੁਲੀਸ ਨੇ ਆਈਪੀਸੀ ਦੀ ਧਾਰਾ 307, 376 ਅਤੇ ਪੋਕਸੋ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।



[ad_2]

ਇਹ ਖ਼ਬਰ ਕਿਥੋਂ ਲਈ ਗਈ ਹੈ

Tags

0 thoughts on “ਯੂਪੀ: ਬਲਾਤਕਾਰ ਦਾ ਸ਼ਿਕਾਰ ਨਾਬਾਲਗ ਗਰਭਵਤੀ ਲੜਕੀ ਨੂੰ ਅੱਗ ਲਗਾ ਕੇ ਸਾੜਿਆ”

Leave a Reply

Subscription For Radio Chann Pardesi