ਫੀਫਾ ਮਹਿਲਾ ਅੰਡਰ 17 ਵਿਸ਼ਵ ਕੱਪ: ਅਮਰੀਕਾ ਨੇ ਭਾਰਤ ਨੂੰ 8-0 ਨਾਲ ਹਰਾਇਆ
[ad_1]
ਭੁਬਨੇਸ਼ਵਰ, 11 ਅਕਤੂਬਰ
ਇਥੋਂ ਦੇ ਕਲਿੰਗਾ ਸਟੇਡੀਅਮ ਵਿੱਚ ਖੇਡੇ ਗਏ ਫੀਫਾ ਮਹਿਲਾ ਅੰਡਰ 17 ਵਿਸ਼ਵ ਕੱਪ ਦੇ ਗਰੁੱਪ ਏ ਦੇ ਪਹਿਲੇ ਮੈਚ ਵਿੱਚ ਅਮਰੀਕਾ ਨੇ ਭਾਰਤ ਨੂੰ 8-0 ਨਾਲ ਹਰਾ ਦਿੱਤਾ। ਗਰੁੱਪ ਏ ਦੇ ਇਸ ਇਕਪਾਸੜ ਮੁਕਾਬਲੇ ਦੀ ਸ਼ੁਰੂਆਤ ਦੇ ਪਹਿਲੇ ਅੱਧੇ ਘੰਟੇ ਵਿੱਚ ਹੀ ਭਾਰਤੀ ਟੀਮ ਚਾਰ ਗੋਲਾਂ ਨਾਲ ਪਛੜ ਗਈ ਅਤੇ ਹਾਫ਼ ਤਕ ਅਮਰੀਕਾ 5-0 ਨਾਲ ਅੱਗੇ ਸੀ। ਅਮਰੀਕਾ ਨੇ ਦੂਜੇ ਹਾਫ਼ ਵਿੱਚ ਤਿੰਨ ਹੋਰ ਗੋਲ ਕਰਕੇ ਇਹ ਲੀਡ 8-0 ਕਰ ਲਈ। ਭਾਰਤ ਦੇ ਮੁੱਖ ਕੋਚ ਥੌਮਸ ਡੇਨਰਬੀ ਨੇ ਮੈਚ ਤੋਂ ਪਹਿਲਾਂ ਕਿਹਾ ਸੀ ਕਿ ਫਰਵਰੀ ਵਿੱਚ ਚੰਗੀ ਤਿਆਰੀ ਕਰਨ ਦੇ ਬਾਅਦ ਵੀ ਉਨ੍ਹਾਂ ਦੀ ਟੀਮ ਖ਼ਿਲਾਫ਼ ਗੋਲ ਕਰਨਾ ਮੁਸ਼ਕਲ ਹੋਵੇਗਾ। ਮੈਚ ਦੌਰਾਨ ਹਾਲਾਂਕਿ ਉਨ੍ਹਾਂ ਦੇ ਖਿਡਾਰੀ ਕਿਤੇ ਵੀ ਵਿਰੋਧੀ ਟੀਮ ਨੂੰ ਮੁਕਾਬਲਾ ਦਿੰਦੇ ਦਿਖਾਈ ਨਹੀਂ ਦਿੱਤੇ। ਆਪਣੇ ਦਰਸ਼ਕਾਂ ਸਾਹਮਣੇ ਮਹਿਲਾ ਵਿਸ਼ਵ ਕੱਪ ਵਿੱਚ ਦੇਸ਼ ਦਾ ਪਹਿਲਾ ਮੈਚ ਇਕ ਮਾੜਾ ਸੁਪਨਾ ਸਾਬਤ ਹੋਇਆ ਹੈ। ਮੈਚ ਵਿੱਚ 70 ਫੀਸਦੀ ਗੇਂਦ ਅਮਰੀਕੀ ਖਿਡਾਰੀਆਂ ਕੋਲ ਹੀ ਰਹੀ। ਭਾਰਤੀ ਟੀਮ ਸਿਰਫ ਦੋ ਵਾਰ ਅਮਰੀਕਾ ਦੀ ਰੱਖਿਆ ਲੜੀ ਨੂੰ ਤੋੜ ਸਕੀ ਪਰ ਇਕ ਵਾਰ ਵੀ ਉਸ ਦੇ ਖਿਡਾਰੀਆਂ ਦੀ ਸ਼ਾਟ ਗੋਲ ਪੋਸਟ ਨੇੜੇ ਨਹੀਂ ਪਹੁੰਚੀ। ਭਾਰਤ ਦਾ ਮੁਕਾਬਲਾ 14 ਅਕਤੂਬਰ ਨੂੰ ਮੋਰਾਕੋ ਅਤੇ 17 ਅਕਤੂਬਰ ਨੂੰ ਬ੍ਰਾਜ਼ੀਲ ਨਾਲ ਹੋਵੇਗਾ। -ਏਜੰਸੀ
[ad_2]
- Previous ਪੰਜਾਬ, ਹਰਿਆਣਾ ਤੇ ਚੰਡੀਗੜ੍ਹ ’ਚ ਭਾਰੀ ਬਾਰਸ਼ ਕਾਰਨ ਤਾਪਮਾਨ ਡਿੱਗਿਆ
- Next ਚਾਰਲਸ ਤੀਜੇ ਦੀ ਤਾਜਪੋਸ਼ੀ ਅਗਲੇ ਵਰ੍ਹੇ 6 ਮਈ ਨੂੰ ਹੋਵੇਗੀ
0 thoughts on “ਫੀਫਾ ਮਹਿਲਾ ਅੰਡਰ 17 ਵਿਸ਼ਵ ਕੱਪ: ਅਮਰੀਕਾ ਨੇ ਭਾਰਤ ਨੂੰ 8-0 ਨਾਲ ਹਰਾਇਆ”