ਇਕ ਬਿਹਤਰੀਨ ਵਿਸ਼ਵ ਕਾਇਮ ਕਰਨ ਲਈ ਪੱਛਮੀ ਦੇਸ਼ਾਂ ਨਾਲ ਲੜ ਰਿਹਾ ਹੈ ਰੂਸ: ਪੂਤਿਨ
00
[ad_1]
ਅਸਤਾਨਾ, 13 ਅਕਤੂਬਰ
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਕਜ਼ਾਖ਼ਸਤਾਨ ਦੇ ਅਸਤਾਨਾ ਵਿੱਚ ਹੋ ਰਹੀ ਸੀਆਈਸੀਏ ਦੀ ਮੀਟਿੰਗ ਦੌਰਾਨ ਏਸ਼ਿਆਈ ਆਗੂਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਾਸਕੋ ਇਕ ਬਿਹਤਰੀਨ ਵਿਸ਼ਵ ਕਾਇਮ ਕਰਨ ਲਈ ਪੱਛਮੀ ਦੇਸ਼ਾਂ ਨਾਲ ਲੜ ਰਿਹਾ ਹੈ। ਉਨ੍ਹਾਂ ਕਿਹਾ, ‘‘ਵਿਸ਼ਵ ਸਹੀ ਮਾਇਨੇ ਵਿੱਚ ਬਹੁ-ਧਰੁਵੀ ਬਣ ਰਿਹਾ ਹੈ।’’ ਉਨ੍ਹ ਕਿਹਾ ਕਿ ਏਸ਼ੀਆ, ਜਿੱਥੇ ਕਿ ਸ਼ਕਤੀ ਦੇ ਨਵੇਂ ਕੇਂਦਰ ਉੱਭਰ ਰਹੇ ਹਨ, ਇਸ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਪੱਛਮੀ ਦੇਸ਼ਾਂ ਨੂੰ ਨਵ ਬਸਤੀਵਾਦੀ ਸ਼ਕਤੀ ਕਰਾਰ ਦਿੱਤਾ ਜੋ ਕਿ ਗਰੀਬ ਮੁਲਕਾਂ ਦਾ ਸ਼ੋਸ਼ਣ ਕਰ ਰਹੇ ਹਨ। -ਰਾਇਟਰਜ਼
[ad_2]
- Previous ਰਾਜਸਥਾਨ: ਝਗੜੇ ਵਿੱਚ ਪਿਓ ਤੇ ਦੋ ਪੁੱਤਰਾਂ ਦਾ ਕਤਲ
- Next ਐੱਸਵਾਈਐੱਲ: ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਸ਼ੁੱਕਰਵਾਰ ਨੂੰ
0 thoughts on “ਇਕ ਬਿਹਤਰੀਨ ਵਿਸ਼ਵ ਕਾਇਮ ਕਰਨ ਲਈ ਪੱਛਮੀ ਦੇਸ਼ਾਂ ਨਾਲ ਲੜ ਰਿਹਾ ਹੈ ਰੂਸ: ਪੂਤਿਨ”