ਅਮਰੀਕਾ: ਸਿੱਖ ਪਰਿਵਾਰ ਨੂੰ ਮਾਰਨ ਵਾਲੇ ਨੇ ਨਹੀਂ ਕਬੂਲਿਆ ਗੁਨਾਹ, ਮ੍ਰਿਤਕਾਂ ਦਾ ਸਸਕਾਰ ਸ਼ਨਿਚਰਵਾਰ ਨੂੰ
00
[ad_1]
ਸਾਂ ਫਰਾਂਸਿਸਕੋ (ਅਮਰੀਕਾ), 14 ਅਕਤੂਬਰ
ਅਮਰੀਕਾ ਵਿੱਚ ਇਸ ਮਹੀਨੇ ਦੇ ਸ਼ੁਰੂ ਵਿੱਚ ਅੱਠ ਮਹੀਨੇ ਦੀ ਬੱਚੀ ਸਮੇਤ ਭਾਰਤੀ ਮੂਲ ਦੇ ਸਿੱਖ ਪਰਿਵਾਰ ਨੂੰ ਅਗਵਾ ਕਰਕੇ ਕਤਲ ਕਰਨ ਦੇ ਮੁਲਜ਼ਮ ਨੇ ਆਪਣਾ ਗੁਨਾਹ ਕਬੂਲ ਨਹੀਂ ਕੀਤਾ। ਅੱਠ ਮਹੀਨੇ ਦੀ ਅਰੂਹੀ ਢੇਰੀ, ਉਸਦੇ ਮਾਤਾ-ਪਿਤਾ ਅਤੇ ਇੱਕ ਰਿਸ਼ਤੇਦਾਰ ਨੂੰ ਕਥਿਤ ਤੌਰ ‘ਤੇ 3 ਅਕਤੂਬਰ ਨੂੰ ਜੀਸਸ ਸਾਲਗਾਡੋ ਨੇ ਅਗਵਾ ਕਰ ਲਿਆ ਸੀ। ਕੇਐੱਫਐੱਸਐੱਨ ਟੀਵੀ ਨੇ ਦੱਸਿਆ ਕਿ 48 ਸਾਲਾ ਮੁਲਜ਼ਮ ਨੇ ਆਪਣਾ ਗੁਨਾਹ ਕਬੂਲ ਨਹੀਂ ਕੀਤਾ। ਉਹ ਅਗਲੇ ਮਹੀਨੇ ਤੋਂ ਮੁਕੱਦਮੇ ਦਾ ਸਾਹਮਣਾ ਕਰੇਗਾ। ਉਹ ਇਸ ਸਮੇਂ ਜੇਲ੍ਹ ਵਿੱਚ ਹੈ। ਦੋਸ਼ੀ ਪਾਏ ਜਾਣ ‘ਤੇ ਉਸ ਨੂੰ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ। ਇਸ ਦੌਰਾਨ ਅਰੂਹੀ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਮ੍ਰਿਤਆਂ ਦਾ ਅੰਤਿਮ ਸੰਸਕਾਰ ਸ਼ਨਿਚਰਵਾਰ ਕੀਤਾ ਜਾਵੇਗਾ।
[ad_2]
- Previous ਬੰਬ ਦੀ ਧਮਕੀ ਕਾਰਨ ਮਾਸਕੋ ਤੋਂ ਆ ਰਹੇ ਯਾਤਰੀ ਜਹਾਜ਼ ਦੀ ਦਿੱਲੀ ਹਵਾਈ ਅੱਡੇ ’ਤੇ ਐਮਰਜੰਸੀ ਲੈਂਡਿੰਗ
- Next ਪੰਜਾਬ ਕੋਲ ਨਾ ਪਾਣੀ ਹੈ ਤੇ ਨਾ ਹੀ ਨਹਿਰ ਬਣੇਗੀ: ਮਾਨ
0 thoughts on “ਅਮਰੀਕਾ: ਸਿੱਖ ਪਰਿਵਾਰ ਨੂੰ ਮਾਰਨ ਵਾਲੇ ਨੇ ਨਹੀਂ ਕਬੂਲਿਆ ਗੁਨਾਹ, ਮ੍ਰਿਤਕਾਂ ਦਾ ਸਸਕਾਰ ਸ਼ਨਿਚਰਵਾਰ ਨੂੰ”