ਬਠਿੰਡਾ ’ਚ ਸੁੰਦਰ ਲੜਕੀਆਂ ਦਾ ਮੁਕਾਬਲਾ: ਜੇਤੂ ਦਾ ਵਿਆਹ ਕੈਨੇਡਾ ਦੇ ਪੀਆਰ ਲੜਕੇ ਨਾਲ ਕਰਾਉਣ ਦੀ ਪੇਸ਼ਕਸ਼, ਪੁਲੀਸ ਨੇ ਕੇਸ ਦਰਜ ਕੀਤਾ
[ad_1]
ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ
ਚੰਡੀਗੜ੍ਹ, 14 ਅਕਤੂਬਰ
23 ਅਕਤੂਬਰ ਨੂੰ ਬਠਿੰਡਾ ਦੇ ਹੋਟਲ ਵਿੱਚ ਕਰਵਾਏ ਜਾਣ ਵਾਲੇ ਸੁੰਦਰਤਾ ਮੁਕਾਬਲੇ ਸਬੰਧੀ ਪੰਜਾਬ ਪੁਲੀਸ ਨੇ ਕੇਸ ਦਰਜ ਕੀਤਾ ਹੈ। ਮੁਕਾਬਲੇ ਵਿੱਚ ਲੜਕੀ (ਸਿਰਫ਼ ਜਨਰਲ ਜਾਤੀ), ਜੋ ਜਿੱਤੇਗੀ, ਨੂੰ ਕੈਨੇਡੀਅਨ ਪੀਆਰ ਵਿਅਕਤੀ ਨਾਲ ਵਿਆਹ ਕਰਨ ਦਾ ਮੌਕਾ ਦਿੱਤਾ ਜਾਵੇਗਾ। ਸੁੰਦਰਤਾ ਮੁਕਾਬਲੇ ਸਬੰਧੀ ਪੋਸਟਰ ਵੀਰਵਾਰ ਨੂੰ ਸ਼ਹਿਰ ਦੀਆਂ ਕੰਧਾਂ ‘ਤੇ ਚਿਪਕਾਏ ਗਏ, ਜਿਸ ਦਾ ਸ਼ਹਿਰ ਵਾਸੀਆਂ ਵੱਲੋਂ ਕਾਫੀ ਵਿਰੋਧ ਕੀਤਾ ਗਿਆ। ਇਸ਼ਤਿਹਾਰ ’ਤੇ ਪ੍ਰਬੰਧਕਾਂ ਨੇ ਛਪਵਾਇਆ,‘ਸੁੰਦਰ ਲੜਕੀਆਂ ਦਾ ਮੁਕਬਲਾ’ (ਸਿਰਫ਼ ਜਨਰਲ ਵਰਗ) ਲਿਖਿਆ ਹੈ। ਹਾਲਾਂਕਿ ਇਸ ਪ੍ਰੋਗਰਾਮ ਦੇ ਪ੍ਰਬੰਧਕਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਪੋਸਟਰ ’ਤੇ ਫੋਨ ਨੰਬਰ ਦਿੱਤੇ ਹੋਏ ਹਨ। ਇਨ੍ਹਾਂ ਮੋਬਾਈਲ ਨੰਬਰਾਂ ’ਤੇ ਪ੍ਰਬੰਧਕਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਦੋਵੇਂ ਨੰਬਰਾਂ ’ਤੇ ਸੰਪਰਕ ਨਹੀਂ ਹੋਇਆ। ਮਾਮਲਾ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣਨ ਤੋਂ ਬਾਅਦ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।
[ad_2]
- Previous ਮਾਲੀ: ਯਾਤਰੀ ਬੱਸ ਵਿੱਚ ਧਮਾਕਾ, ਛੇ ਹਲਾਕ
- Next ਤਾਮਿਲਨਾਡੂ: ਧੱਕਾ ਦੇ ਕੇ ਰੇਲਗੱਡੀ ਅੱਗੇ ਸੁੱਟਣ ਕਾਰਨ ਮਹਿਲਾ ਦੀ ਮੌਤ
0 thoughts on “ਬਠਿੰਡਾ ’ਚ ਸੁੰਦਰ ਲੜਕੀਆਂ ਦਾ ਮੁਕਾਬਲਾ: ਜੇਤੂ ਦਾ ਵਿਆਹ ਕੈਨੇਡਾ ਦੇ ਪੀਆਰ ਲੜਕੇ ਨਾਲ ਕਰਾਉਣ ਦੀ ਪੇਸ਼ਕਸ਼, ਪੁਲੀਸ ਨੇ ਕੇਸ ਦਰਜ ਕੀਤਾ”