ਰਾਮਬਨ ’ਚ ਦਹਿਸ਼ਤਗਰਦਾਂ ਦੀ ਛੁਪਣਗਾਹ ਮਿਲੀ; ਹਥਿਆਰ ਬਰਾਮਦ
00
[ad_1]
ਰਾਮਬਨ (ਜੰਮੂ ਕਸ਼ਮੀਰ), 22 ਅਕਤੂਬਰ
ਸੁਰੱਖਿਆ ਬਲਾਂ ਨੇ ਸ਼ਨਿਚਰਵਾਰ ਨੂੰ ਦਹਿਸ਼ਤਗਰਦਾਂ ਦੀ ਛੁਪਣਗਾਹ ਦਾ ਪਰਦਾਫਾਸ਼ ਕਰਦਿਆਂ ਹਥਿਆਰ ਅਤੇ ਧਮਾਕਾਖੇਜ਼ ਸਮੱਗਰੀ ਬਰਾਮਦ ਕੀਤੀ ਹੈ। ਸੁਰੱਖਿਆ ਬਲਾਂ ਨੂੰ ਜ਼ਿਲ੍ਹੇ ਦੀ ਖਾਰੀ ਤਹਿਸੀਲ ਦੇ ਜੰਗਲਾਂ ਵਿੱਚ ਹਥਿਆਰ ਹੋਣ ਦਾ ਪਤਾ ਲੱਗਿਆ ਸੀ। ਇਸ ’ਤੇ ਕਾਰਵਾਈ ਕਰਦਿਆਂ ਸੁਰੱਖਿਆ ਬਲਾਂ ਨੇ ਦਹਿਸ਼ਤਗਰਦਾਂ ਦੀ ਇਹ ਛੁਪਣਗਾਹ ਦਾ ਪਤਾ ਲਾ ਕੇ ਹਥਿਆਰ ਤੇ ਧਮਾਕਾਖੇਜ਼ ਸਮੱਗਰੀ ਬਰਾਮਦ ਕਰ ਲਈ। ਸੁਰੱਖਿਆ ਬਲਾਂ ਨੂੰ ਏਕੇ 47 ਦੇ 310 ਕਾਰਤੂਸ ਤੇ ਛੇ ਮੈਗਜ਼ੀਨਾਂ, 9 ਐਮ ਐਮ ਪਿਸਤੌਲ ਦੇ 30 ਕਾਰਤੂਸ, ਇਕ ਮੈਗਜ਼ੀਨ, ਇਕ ਗ੍ਰੇਨੇਡ, ਇਕ ਟੇਪ ਰਿਕਾਰਡਰ, ਇਕ ਐਂਟੀਨੇ ਵਾਲਾ ਫੋਨ ਅਤੇ ਦੋ ਕੈਸਟਾਂ ਮਿਲੀਆਂ ਹਨ। ਇਸ ਦੇ ਨਾਲ ਹੀ ਕੁਝ ਹੋਰ ਸਾਮਾਨ ਵੀ ਮਿਲਿਆ ਹੈ। –ਪੀਟੀਆਈ
[ad_2]
- Previous ਲੁਧਿਆਣਾ ਅਦਾਲਤ ਵਿੱਚ ਪੇਸ਼ ਨਾ ਹੋਏ ਨਵਜੋਤ ਸਿੱਧੂ
- Next ਪ੍ਰੇਮਿਕਾ ਦੀ ਹੱਤਿਆ ਦੇ ਦੋਸ਼ ਹੇਠ ਭਾਰਤੀ-ਕੈਨੇਡੀਅਨ ਨੂੰ ਸੱਤ ਸਾਲ ਦੀ ਸਜ਼ਾ
0 thoughts on “ਰਾਮਬਨ ’ਚ ਦਹਿਸ਼ਤਗਰਦਾਂ ਦੀ ਛੁਪਣਗਾਹ ਮਿਲੀ; ਹਥਿਆਰ ਬਰਾਮਦ”