ਸੜਕ ਹਾਦਸੇ ’ਚ ਭੈਣ-ਭਰਾ ਹਲਾਕ ਤੇ ਮਾਂ ਜ਼ਖ਼ਮੀ
00

[ad_1]
ਬਟਾਲਾ (ਖੇਤਰੀ ਪ੍ਰਤੀਨਿਧ): ਸਥਾਨਕ ਜਲੰਧਰ ਰੋਡ ‘ਤੇ ਪਿੰਡ ਨਵਾਂ ਰੰਗੜ ਨੰਗਲ ਦੀ ਮੰਡੀ ਸਾਹਮਣੇ ਮੋਟਰਸਾਈਕਲ ਅਤੇ ਬੱਸ ਦੀ ਆਹਮੋ-ਸਾਹਮਣੀ ਟੱਕਰ ਵਿੱਚ ਮੋਟਰਸਾਈਕਲ ਸਵਾਰ ਭੈਣ-ਭਰਾ ਦੀ ਮੌਤ ਹੋ ਗਈ ਜਦੋਂਕਿ ਉਨ੍ਹਾਂ ਦੀ ਮਾਂ ਜ਼ਖ਼ਮੀ ਹੋ ਗਈ। ਪੁਲੀਸ ਨੇ ਲੋਕਾਂ ਦੀ ਮਦਦ ਨਾਲ ਤਿੰਨਾਂ ਨੂੰ ਸਿਵਲ ਹਸਪਤਾਲ ਬਟਾਲਾ ਦਾਖ਼ਲ ਕਰਵਾਇਆ ਜਿੱਥੇ ਡਾਕਟਰਾਂ ਨੇ ਭੈਣ-ਭਰਾ ਨੂੰ ਮ੍ਰਿਤਕ ਐਲਾਨ ਦਿੱਤਾ ਤੇ ਮਾਂ ਨੂੰ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ ਗਿਆ। ਹਾਦਸਾਗ੍ਰਸਤ ਬੱਸ ਡੇਰਾ ਬਿਆਸ ਨਾਲ ਸਬੰਧਤ ਦੱਸੀ ਜਾ ਰਹੀ ਹੈ। ਥਾਣਾ ਰੰਗੜ ਨੰਗਲ ਦੇ ਜਾਂਚ ਅਧਿਕਾਰੀ ਏਐੱਸਆਈ ਪਲਵਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ (18) ਆਪਣੀ ਭੈਣ ਮਨਪ੍ਰੀਤ ਕੌਰ (16) ਤੇ ਮਾਂ ਸੁਰਜੀਤ ਕੌਰ ਆਪਣੇ ਨਾਨਕੇ ਪਿੰਡ ਅੰਮੋਨੰਗਲ ਆਇਆ ਹੋਇਆ ਸੀ। ਵਾਪਸੀ ਮੌਕੇ ਉਨ੍ਹਾਂ ਨਾਲ ਹਾਦਸਾ ਵਾਪਰ ਗਿਆ।
[ad_2]-
Previous ਇਰਾਨ ਵਿੱਚ ਸ਼ੀਆ ਮਸਜਿਦ ’ਤੇ ਹਮਲਾ, 15 ਹਲਾਕ
-
Next ਤਿਲੰਗਾਨਾ ਪੁਲੀਸ ਵੱਲੋਂ ਹਾਕਮ ਧਿਰ ਦੇ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਨਾਕਾਮ
0 thoughts on “ਸੜਕ ਹਾਦਸੇ ’ਚ ਭੈਣ-ਭਰਾ ਹਲਾਕ ਤੇ ਮਾਂ ਜ਼ਖ਼ਮੀ”