ਨਵੇਂ ਕਰੰਸੀ ਨੋਟਾਂ ’ਤੇ ਡਾਕਟਰ ਅੰਬੇਡਕਰ ਦੀ ਤਸਵੀਰ ਕਿਉਂ ਨਹੀਂ?: ਮਨੀਸ਼ ਤਿਵਾੜੀ
00
[ad_1]
ਚੰਡੀਗੜ੍ਹ, 27 ਅਕਤੂਬਰ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਕਰੰਸੀ ਨੋਟਾਂ ’ਤੇ ਭਗਵਾਨ ਗਣੇਸ਼ ਅਤੇ ਦੇਵੀ ਲੱਛਮੀ ਦੀਆਂ ਤਸਵੀਰਾਂ ਛਾਪਣ ਦੀ ਮੰਗ ਤੋਂ ਇਕ ਦਿਨ ਬਾਅਦ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਅੱਜ ਪੁੱਛਿਆ ਕਿ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੀ ਤਸਵੀਰ ਨੂੰ ਨਵੇਂ ਨੋਟਾਂ ’ਤੇ ਕਿਉਂ ਨਾ ਛਾਪਿਆ ਜਾਵੇ। ਸ੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਸ੍ਰੀ ਤਿਵਾੜੀ ਨੇ ਟਵੀਟ ਕੀਤਾ, ’ਕਰੰਸੀ ਨੋਟਾਂ ਦੀ ਨਵੀਂ ਸੀਰੀਜ਼ ‘ਤੇ ਡਾਕਟਰ ਭੀਮ ਰਾਓ ਅੰਬੇਡਕਰ ਦੀ ਤਸਵੀਰ ਕਿਉਂ ਨਹੀਂ ਹੋਣੀ ਚਾਹੀਦੀ? ਇੱਕ ਪਾਸੇ ਮਹਾਤਮਾ ਗਾਂਧੀ ਦੀ ਤਸਵੀਰ ਅਤੇ ਦੂਜੇ ਪਾਸੇ ਡਾ.ਬੀਆਰ ਅੰਬੇਡਕਰ ਦੀ ਤਸਵੀਰ।’
[ad_2]
- Previous ਸਰਕਾਰ ਨੂੰ ਬਹੁਤ ਮੁਸ਼ਕਲ ਫੈਸਲੇ ਲੈਣੇ ਪੈ ਸਕਦੇ ਨੇ: ਸੂਨਕ
- Next ਭਾਜਪਾ ਦਾ ਚੋਣ ਕਮਿਸ਼ਨ ਨੂੰ ਸੁਝਾਅ: ਮੁਫ਼ਤ ਸੌਗਾਤਾਂ ਦੇ ਵਾਅਦਿਆਂ ਦੀ ਥਾਂ ਪਾਰਟੀਆਂ ਲੋਕਾਂ ਦਾ ਸਰਬਪੱਖੀ ਵਿਕਾਸ ਕਰਨ: ਭਾਜਪਾ
0 thoughts on “ਨਵੇਂ ਕਰੰਸੀ ਨੋਟਾਂ ’ਤੇ ਡਾਕਟਰ ਅੰਬੇਡਕਰ ਦੀ ਤਸਵੀਰ ਕਿਉਂ ਨਹੀਂ?: ਮਨੀਸ਼ ਤਿਵਾੜੀ”