ਦਿੱਲੀ ਦੀ ਹਵਾ ਦਾ ਮਿਆਰ ਗੰਭੀਰ ਸਥਿਤੀ ’ਚ ਪੁੱਜਿਆ, ਪੰਜਾਬ ’ਚ ਪਰਾਲੀ ਸਾੜਨ ਦੀਆਂ ਘਟਨਾਵਾਂ ਜ਼ਿੰਮੇਵਾਰ ਕਰਾਰ
00

[ad_1]
ਨਵੀਂ ਦਿੱਲੀ, 29 ਅਕਤੂਬਰ
ਦਿੱਲੀ ਵਿੱਚ ਅੱਜ ਸਵੇਰੇ ਧੁੰਦ ਦੀ ਪਰਤ ਛਾ ਗਈ ਅਤੇ ਹਵਾ ਦੀ ਗੁਣਵੱਤਾ ਗੰਭੀਰ ਸ਼੍ਰੇਣੀ ਦੇ ਨੇੜੇ ਪਹੁੰਚ ਗਈ। ਇਸ ਗੰਭੀਰ ਹਾਲਤ ਦੇ ਕਈ ਕਾਰਨਾਂ ਵਿਚੋਂ ਇਕ ਪੰਜਾਬ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਵੀ ਮੰਨਿਆ ਜ ਰਿਹਾ ਹੈ। ਭਾਰਤੀ ਖੇਤੀ ਖੋਜ ਸੰਸਥਾਨ ਨੇ ਸ਼ੁੱਕਰਵਾਰ ਨੂੰ ਪੰਜਾਬ ਵਿੱਚ ਪਰਾਲੀ ਸਾੜਨ ਦੀਆਂ 2,067 ਘਟਨਾਵਾਂ ਦੀ ਰਿਪੋਰਟ ਕੀਤੀ, ਜੋ ਇਸ ਸੀਜ਼ਨ ਵਿੱਚ ਹੁਣ ਤੱਕ ਦੀਆਂ ਸਭ ਤੋਂ ਵੱਧ ਹਨ। ਸੰਸਥਾ ਨੇ ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿੱਚ ਪਰਾਲੀ ਸਾੜਨ ਦੇ ਕ੍ਰਮਵਾਰ 124 ਅਤੇ 34 ਮਾਮਲੇ ਦਰਜ ਕੀਤੇ ਸਨ।
[ad_2]
-
Previous ਇਮਰਾਨ ਦੇ ਹਕੀਕੀ ਮਾਰਚ ’ਚ ਜੁੜੀ ਵੱਡੀ ਭੀੜ
-
Next ਗੁਜਰਾਤ ’ਚ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦਾ ਐਲਾਨ 4 ਨਵੰਬਰ ਨੂੰ: ਕੇਜਰੀਵਾਲ
0 thoughts on “ਦਿੱਲੀ ਦੀ ਹਵਾ ਦਾ ਮਿਆਰ ਗੰਭੀਰ ਸਥਿਤੀ ’ਚ ਪੁੱਜਿਆ, ਪੰਜਾਬ ’ਚ ਪਰਾਲੀ ਸਾੜਨ ਦੀਆਂ ਘਟਨਾਵਾਂ ਜ਼ਿੰਮੇਵਾਰ ਕਰਾਰ”