ਪਾਰਟੀ ਖ਼ਿਲਾਫ਼ ਬਗ਼ਾਵਤ ਕਰਨ ਵਾਲੇ ਵਿਧਾਇਕਾਂ ’ਤੇ ਕਾਰਵਾਈ ਕਰੇਗੀ ਕਾਂਗਰਸ: ਪਾਇਲਟ
00
[ad_1]
ਜੈਪੁਰ, 2 ਨਵੰਬਰ
ਕਾਂਗਰਸ ਸ਼ਾਸਤ ਰਾਜਸਥਾਨ ਵਿਚ ਸਤੰਬਰ ਵਿਚ ਪੈਦਾ ਹੋਏ ਸਿਆਸੀ ਸੰਕਟ ‘ਤੇ ਆਪਣੀ ਚੁੱਪ ਤੋੜਦਿਆਂ ਪਾਰਟੀ ਦੇ ਨੇਤਾ ਸਚਿਨ ਪਾਇਲਟ ਨੇ ਅੱਜ ਸੰਕੇਤ ਦਿੱਤਾ ਕਿ ਪਾਰਟੀ ਉਨ੍ਹਾਂ ਵਿਰੁੱਧ ਛੇਤੀ ਹੀ ਕਾਰਵਾਈ ਕਰੇਗੀ, ਜਿਨ੍ਹਾਂ ਨੂੰ ਆਲ ਇੰਡੀਆ ਕਾਂਗਰਸ ਕਮੇਟੀ ਨੇ ਅਨੁਸ਼ਾਸਨਹੀਣਤਾ ਲਈ ਨੋਟਿਸ ਦਿੱਤਾ ਸੀ। ਜੈਪੁਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਇਲਟ ਨੇ ਕਿਹਾ ਕਿ ਰਾਜਸਥਾਨ ਵਿੱਚ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਸਿਰਫ਼ 13 ਮਹੀਨੇ ਬਾਕੀ ਹਨ ਅਤੇ ਪਾਰਟੀ ਦੀ ਵਿਧਾਇਕ ਦਲ (ਸੀਐੱਲਪੀ) ਦੀ ਮੀਟਿੰਗ ਸਮੇਤ ਜੋ ਵੀ ਫੈਸਲੇ ਲਏ ਜਾਣੇ ਹਨ, ਉਨ੍ਹਾਂ ਨੂੰ ਏਆਈਸੀਸੀ ਛੇਤੀ ਹੀ ਲਵੇਗੀ। ਉਨ੍ਹਾਂ ਕਿਹਾ ਕਿ ਪਾਰਟੀ ਦੇ ਨਿਯਮ ਤੇ ਨਿਯਮ ਤੇ ਅਨੁਸ਼ਾਸਨ ਸਾਰਿਆਂ ’ਤੇ ਲਾਗੂ ਹੁੰਦੇ ਹਨ।
[ad_2]
- Previous ਕੈਨੇਡਾ ’ਚ ਕਾਮਿਆਂ ਦੀ ਘਾਟ: 2025 ਤੱਕ ਹਰ ਸਾਲ 5 ਲੱਖ ਪਰਵਾਸੀਆਂ ਨੂੰ ਸੱਦਣ ਦਾ ਫ਼ੈਸਲਾ
- Next ਟਵਿੱਟਰ ਦਾ ਬਲੂ ਟਿੱਕ ਯੂਜਰਜ਼ ਹਰ ਮਹੀਨੇ ਪਏਗਾ 8 ਅਮਰੀਕੀ ਡਾਲਰ ’ਚ
0 thoughts on “ਪਾਰਟੀ ਖ਼ਿਲਾਫ਼ ਬਗ਼ਾਵਤ ਕਰਨ ਵਾਲੇ ਵਿਧਾਇਕਾਂ ’ਤੇ ਕਾਰਵਾਈ ਕਰੇਗੀ ਕਾਂਗਰਸ: ਪਾਇਲਟ”