Loader

ਦਿੱਲੀ ਆਬਕਾਰੀ ਨੀਤੀ: ਈਡੀ ਵੱਲੋਂ 40 ਥਾਵਾਂ ’ਤੇ ਛਾਪੇ

00
ਦਿੱਲੀ ਆਬਕਾਰੀ ਨੀਤੀ: ਈਡੀ ਵੱਲੋਂ 40 ਥਾਵਾਂ ’ਤੇ ਛਾਪੇ

[ad_1]

ਨਵੀਂ ਦਿੱਲੀ, 16 ਸਤੰਬਰ

ਦਿੱਲੀ ਦੀ ਵਿਵਾਦਤ ਆਬਕਾਰੀ ਨੀਤੀ ‘ਚ ਕਥਿਤ ਬੇਨਿਯਮੀਆਂ ਦੌਰਾਨ ਕਾਲੇ ਧਨ ਨੂੰ ਸਫ਼ੈਦ ਬਣਾਉਣ ਦੇ ਦੋਸ਼ਾਂ ਦੀ ਜਾਂਚ ਲਈ ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਵਾਈਐੱਸਆਰਸੀਪੀ ਦੇ ਲੋਕ ਸਭਾ ਮੈਂਬਰ ਐੱਮ ਸ੍ਰੀਨੀਵਸੂਲੂ ਰੈੱਡੀ ਦੀ ਦਿੱਲੀ ਸਥਿਤ ਰਿਹਾਇਸ਼ ਸਮੇਤ ਦੇਸ਼ ਭਰ ‘ਚ ਕਰੀਬ 40 ਥਾਵਾਂ ‘ਤੇ ਛਾਪੇ ਮਾਰੇ। ਸਰਕਾਰੀ ਸੂਤਰਾਂ ਨੇ ਕਿਹਾ ਕਿ ਆਂਧਰਾ ਪ੍ਰਦੇਸ਼, ਤਿਲੰਗਾਨਾ, ਕਰਨਾਟਕ, ਤਾਮਿਲ ਨਾਡੂ ਅਤੇ ਦਿੱਲੀ-ਐੱਨਸੀਆਰ ‘ਚ ਛਾਪਿਆਂ ਦੌਰਾਨ ਸ਼ਰਾਬ ਕਾਰੋਬਾਰੀਆਂ, ਡਿਸਟ੍ਰੀਬਿਊਟਰਾਂ ਤੇ ਸਪਲਾਈ ਚੇਨ ਨੈੱਟਵਰਕਾਂ ਦੇ ਟਿਕਾਣਿਆਂ ਦੀ ਤਲਾਸ਼ੀ ਲਈ ਗਈ। ਸੂਤਰਾਂ ਨੇ ਕਿਹਾ ਕਿ ਰੈੱਡੀ ਦੇ ਸ਼ਰਾਬ ਡਿਸਟ੍ਰੀਬਿਊਟਰਸ਼ਿਪ ਦੇ ਕਾਰੋਬਾਰ ਨਾਲ ਸਬੰਧ ਹਨ। ਇਸ ਤੋਂ ਪਹਿਲਾਂ ਈਡੀ ਨੇ 6 ਸਤੰਬਰ ਨੂੰ ਵੀ ਦੇਸ਼ ਭਰ ‘ਚ ਕਰੀਬ 40 ਥਾਵਾਂ ‘ਤੇ ਛਾਪੇ ਮਾਰੇ ਸਨ। ਇਨ੍ਹਾਂ ‘ਚ ਪੰਜਾਬ ਸਰਕਾਰ ਦੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਦੇ ਟਿਕਾਣੇ ਵੀ ਸ਼ਾਮਲ ਸਨ। ਜ਼ਿਕਰਯੋਗ ਹੈ ਕਿ ਦਿੱਲੀ ਦੇ ਉਪ ਰਾਜਪਾਲ ਵੀ ਕੇ ਸਕਸੈਨਾ ਵੱਲੋਂ ਸੀਬੀਆਈ ਜਾਂਚ ਦੀ ਸਿਫ਼ਾਰਿਸ਼ ਕੀਤੇ ਜਾਣ ਮਗਰੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠਲੀ ਸਰਕਾਰ ਨੇ ਇਸ ਸਾਲ ਜੁਲਾਈ ‘ਚ ਆਬਕਾਰੀ ਨੀਤੀ ਰੱਦ ਕਰ ਦਿੱਤੀ ਸੀ। ਉਨ੍ਹਾਂ 11 ਆਬਕਾਰੀ ਅਧਿਕਾਰੀਆਂ ਨੂੰ ਵੀ ਮੁਅੱਤਲ ਕਰ ਦਿੱਤਾ ਸੀ। ਇਸ ਮਾਮਲੇ ‘ਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਦਿੱਲੀ ਸਰਕਾਰ ਦੇ ਕੁਝ ਅਫ਼ਸਰਾਂ ਖ਼ਿਲਾਫ਼ ਸੀਬੀਆਈ ਨੇ ਐੱਫਆਈਆਰ ਦਰਜ ਕੀਤੀ ਹੋਈ ਹੈ। ਸੀਬੀਆਈ ਨੇ 19 ਅਗਸਤ ਨੂੰ ਸਿਸੋਦੀਆ, ਆਈਏਐੱਸ ਅਫ਼ਸਰ ਤੇ ਦਿੱਲੀ ਦੇ ਸਾਬਕਾ ਆਬਕਾਰੀ ਕਮਿਸ਼ਨਰ ਅਰਵ ਗੋਪੀ ਕ੍ਰਿਸ਼ਨਾ ਦੇ ਟਿਕਾਣਿਆਂ ਸਮੇਤ 19 ਹੋਰ ਥਾਵਾਂ ‘ਤੇ ਛਾਪੇ ਮਾਰੇ ਸਨ। ਸਿਸੋਦੀਆ ਕੋਲ ਸਿੱਖਿਆ ਦੇ ਨਾਲ ਨਾਲ ਆਬਕਾਰੀ ਵਿਭਾਗ ਦਾ ਅਹੁਦਾ ਵੀ ਹੈ। ਈਡੀ ਨੇ ਤਿਹਾੜ ਜੇਲ੍ਹ ‘ਚ ਬੰਦ ‘ਆਪ’ ਆਗੂ ਅਤੇ ਮੰਤਰੀ ਸਤੇਂਦਰ ਜੈਨ ਤੋਂ ਵੀ ਇਸ ਕੇਸ ਬਾਰੇ ਪੁੱਛ-ਪੜਤਾਲ ਕੀਤੀ ਸੀ। ਸਿਸੋਦੀਆ ਨੇ ਆਬਕਾਰੀ ਨੀਤੀ ‘ਚ ਕਥਿਤ ਬੇਨਿਯਮੀਆਂ ਦੀ ਸੀਬੀਆਈ ਤੋਂ ਜਾਂਚ ਕਰਾਉਣ ਦੀ ਮੰਗ ਕੀਤੀ ਹੈ। -ਪੀਟੀਆਈ

ਸਾਕਾਰਾਤਮਕ ਕੰਮ ਕਰੇ ਕੇਂਦਰ: ਕੇਜਰੀਵਾਲ

ਨਵੀਂ ਦਿੱਲੀ (ਮਨਧੀਰ ਦਿਓਲ): ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਈਡੀ ਵੱਲੋਂ ਆਬਕਾਰੀ ਨੀਤੀ ਨੂੰ ਲੈ ਕੇ ਅੱਜ ਦੇਸ਼ ਵਿੱਚ 40 ਵੱਖ-ਵੱਖ ਟਿਕਾਣਿਆਂ ‘ਤੇ ਮਾਰੇ ਛਾਪਿਆਂ ਦੇ ਹਵਾਲੇ ਨਾਲ ਕਿਹਾ ਕਿ ਸਰਕਾਰ ਜਾਂਚ ੲੇਜੰਸੀਆਂ ਜ਼ਰੀਏ ਸਾਰਿਆਂ ਨੂੰ ‘ਪ੍ਰੇਸ਼ਾਨ’ ਕਰਨ ਦੀ ਥਾਂ ਸਾਕਾਰਾਤਮਕ ਕੰਮ ਕਰੇ। ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਅਜੇ ਤੱਕ ਇਹ ਸਮਝ ਨਹੀਂ ਲੱਗੀ ਕਿ ਸ਼ਰਾਬ ਘੁਟਾਲਾ ਕੀ ਹੈ। ਉਨ੍ਹਾਂ ਕਿਹਾ, ”ਮੈਨੂੰ ਅੱਜ ਦੀ ਤਰੀਕ ਵਿੱਚ ਵੀ ਸਮਝ ਨਹੀਂ ਲੱਗੀ ਕਿ ਇਹ ਸ਼ਰਾਬ ਘੁਟਾਲਾ ਕੀ ਹੈ? ਉਨ੍ਹਾਂ ਦਾ ਇਕ ਭਾਜਪਾ ਆਗੂ ਕਹਿੰਦਾ ਹੈ ਕਿ ਇਹ ਡੇਢ ਲੱਖ ਕਰੋੜ ਦਾ ਘੁਟਾਲਾ ਹੈ। ਜਦੋਂਕਿ ਦਿੱਲੀ ਦਾ ਕੁੱਲ ਬਜਟ ਹੀ ਸਿਰਫ਼ 70,000 ਕਰੋੜ ਦਾ ਹੈ ਤਾਂ ਫਿਰ ਇਹ 1.5 ਲੱਖ ਦਾ ਘੁਟਾਲਾ ਕਿਵੇਂ ਹੋ ਸਕਦਾ ਹੈ। ਇਕ ਹੋੋਰ ਆਗੂ ਇਸ ਨੂੰ 8000 ਕਰੋੜ, ਉਪ ਰਾਜਪਾਲ 144 ਕਰੋੜ ਜਦੋਂਕਿ ਸੀਬੀਆਈ ਇਸ ਨੂੰ 1 ਕਰੋੜ ਦਾ ਘੁਟਾਲਾ ਦੱਸਦੀ ਹੈ।” -ਪੀਟੀਆਈ

ਜੈਨ ਤੋਂ ਤਿਹਾੜ ਜੇਲ੍ਹ ‘ਚ ਪੁੱਛਗਿੱਛ

ਨਵੀਂ ਦਿੱਲੀ: ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਤਿਹਾੜ ਜੇਲ੍ਹ ਅੰਦਰ ਬੰਦ ਦਿੱਲੀ ਦੇ ਮੰਤਰੀ ਅਤੇ ‘ਆਪ’ ਆਗੂ ਸਤੇਂਦਰ ਜੈਨ ਤੋਂ ਆਬਕਾਰੀ ਨੀਤੀ ਵਿੱਚ ਕਥਿਤ ਬੇਨੇਮੀਆਂ ਨਾਲ ਸਬੰਧਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਅੱਜ ਪੁੱਛਗਿਛ ਕੀਤੀ। ਅਧਿਕਾਰਿਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਜ਼ਿਕਰਯੋਗ ਹੈ ਕਿ ਦਿੱਲੀ ਸਰਕਾਰ ਨੇ ਨਵੀਂ ਆਬਕਾਰੀ ਨੀਤੀ ਨੂੰ ਬਾਅਦ ਵਿੱਚ ਰੱਦ ਕਰ ਦਿੱਤਾ ਸੀ। ਏਜੰਸੀ ਦੇ ਅਧਿਕਾਰੀਆਂ ਨੇ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐੱਮਐੱਲਏ) ਦੇ ਨਿਯਮਾਂ ਮੁਤਾਬਕ ਜੈਨ ਦਾ ਬਿਆਨ ਦਰਜ ਕੀਤਾ। ਈਡੀ ਨੇ ਇਸ ਮਾਮਲੇ ਵਿੱਚ ਦਿੱਲੀ ਦੇ ਮੰਤਰੀ ਜੈਨ ਤੋਂ ਪੁੱਛਗਿਛ ਲਈ ਇਜਾਜ਼ਤ ਦੇਣ ਦੀ ਮੰਗ ਕਰਦਿਆਂ ਸਥਾਨਕ ਅਦਾਲਤ ਦਾ ਰੁਖ਼ ਕੀਤਾ ਸੀ। ਅਦਾਲਤ ਨੇ ਜਾਂਚ ਏਜੰਸੀ ਨੂੰ ਜੈਨ ਤੋਂ 16, 22 ਅਤੇ 23 ਸਤੰਬਰ ਨੂੰ ਪੁੱਛਗਿਛ ਕਰਨ ਦਾ ਅਧਿਕਾਰ ਦੇ ਦਿੱਤਾ ਸੀ। ਈਡੀ ਨੇ ਜੈਨ ਨੂੰ ਕਥਿਤ ਹਵਾਲਾ ਸੌਦੇਬਾਜ਼ੀ ਮਾਮਲੇ ਨਾਲ ਸਬੰਧਿਤ ਇੱਕ ਹੋਰ ਅਪਰਾਧਕ ਕੇਸ ਵਿੱਚ 30 ਮਈ ਨੂੰ ਗ੍ਰਿਫ਼ਤਾਰ ਕੀਤਾ ਸੀ। -ਪੀਟੀਆਈ

‘ਆਪ’ ਵਿਧਾਇਕ ਕੋਲੋਂ 12 ਲੱਖ ਰੁਪਏ ਤੇ ‘ਨਾਜਾਇਜ਼’ ਹਥਿਆਰ ਬਰਾਮਦ

ਨਵੀਂ ਦਿੱਲੀ: ਦਿੱਲੀ ਦੀ ਭ੍ਰਿਸ਼ਟਾਚਾਰ ਵਿਰੋਧੀ ਬ੍ਰਾਂਚ (ਏਸੀਬੀ) ਨੇ ਅੱਜ ‘ਆਪ’ ਵਿਧਾਇਕ ਅਮਾਨਤਉੱਲ੍ਹਾ ਖ਼ਾਨ ਦੀ ਰਿਹਾਇਸ਼ ਅਤੇ ਹੋਰ ਟਿਕਾਣਿਆਂ ‘ਤੇ ਛਾਪੇ ਮਾਰ ਕੇ 12 ਲੱਖ ਰੁਪਏ ਦੀ ਨਕਦੀ ਅਤੇ ਇੱਕ ਗ਼ੈਰਲਾਇਸੈਂਸੀ ਹਥਿਆਰ ਬਰਾਮਦ ਕੀਤੇ। ਭ੍ਰਿਸ਼ਟਾਚਾਰ ਵਿਰੋਧੀ ਬ੍ਰਾਂਚ ਦਿੱਲੀ ਵਕਫ਼ ਬੋਰਡ ਦੀ ਭਰਤੀ ਵਿੱਚ ਕਥਿਤ ਬੇਨੇਮੀਆਂ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ। ‘ਆਪ’ ਵਿਧਾਇਕ ਨੂੰ ਭ੍ਰਿਸ਼ਟਾਚਾਰ ਦੇ ਦੋ ਸਾਲ ਪੁਰਾਣੇ ਮਾਮਲੇ ਵਿੱਚ ਪੁੱਛ-ਪੜਤਾਲ ਲਈ ਵੀਰਵਾਰ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ। ਅਮਾਨਤਉੱਲ੍ਹਾ ਨੂੰ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਤਹਿਤ 2020 ਵਿੱਚ ਦਰਜ ਕੇਸ ਸਬੰਧੀ ਅੱਜ 12 ਵਜੇ ਪੁੱਛਗਿੱਛ ਲਈ ਸੱਦਿਆ ਸੀ। ਉਹ ਦਿੱਲੀ ਵਿੱਚ ਓਖਲਾ ਤੋਂ ਵਿਧਾਇਕ ਹਨ। ਦਿੱਲੀ ਵਕਫ਼ ਬੋਰਡ ਦੇ ਚੇਅਰਮੈਨ ਅਮਾਨਤਉੱਲ੍ਹਾ ਨੇ ਇਸ ਨੋਟਿਸ ਸਬੰਧੀ ਟਵੀਟ ਕਰ ਕੇ ਦਾਅਵਾ ਕੀਤਾ ਕਿ ਵਕਫ਼ ਬੋਰਡ ਦਾ ਨਵਾਂ ਦਫ਼ਤਰ ਉਸਾਰਨ ਕਾਰਨ ਉਨ੍ਹਾਂ ਨੂੰ ਤਲਬ ਕੀਤਾ ਗਿਆ ਹੈ। ਏਸੀਬੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਅੱਜ ‘ਆਪ’ ਵਿਧਾਇਕ ਦੇ ਘਰ ਅਤੇ ਉਨ੍ਹਾਂ ਦੇ ਹੋਰ ਟਿਕਾਣਿਆਂ ਦੀ ਤਲਾਸ਼ੀ ਲਈ ਗਈ। ਉਨ੍ਹਾਂ ਦੇ ਇੱਕ ਟਿਕਾਣੇ ਤੋਂ 12 ਲੱਖ ਰੁਪਏ ਦੀ ਨਕਦੀ, ਇੱਕ ਗ਼ੈਰਲਾਇਸੈਂਸੀ ਹਥਿਆਰ ਅਤੇ ਕੁੱਝ ਕਾਰਤੂਸ ਬਰਾਮਦ ਹੋਏ। ਇਸ ਤੋਂ ਪਹਿਲਾਂ ਏਸੀਬੀ ਨੇ ਉਪ ਰਾਜਪਾਲ ਦੇ ਸਕੱਤਰੇਤ ਨੂੰ ਪੱਤਰ ਲਿਖ ਕੇ ਮੰਗ ਕੀਤੀ ਸੀ ਕਿ ਅਮਾਨਤਉੱਲ੍ਹਾ ਨੂੰ ਦਿੱਲੀ ਵਕਫ਼ ਬੋਰਡ ਦੀ ਚੇਅਰਮੈਨੀ ਤੋਂ ਹਟਾਇਆ ਜਾਵੇ ਕਿਉਂਕਿ ਉਹ ਆਪਣੇ ਖ਼ਿਲਾਫ਼ ਦਰਜ ਕੇਸ ਵਿੱਚ ਗਵਾਹਾਂ ਨੂੰ ‘ਧਮਕਾ’ ਕੇ ਜਾਂਚ ਵਿੱਚ ਕਥਿਤ ਵਿਘਨ ਪਾ ਰਹੇ ਹਨ। -ਪੀਟੀਆਈ

[ad_2]

ਇਹ ਖ਼ਬਰ ਕਿਥੋਂ ਲਈ ਗਈ ਹੈ

Tags

Subscription For Radio Chann Pardesi