Loader

ਨੋਟਬੰਦੀ ਤੇ ਜੀਐੱਸਟੀ ਕਾਰਨ ਬੱਲਾਰੀ ਜੀਨਸ ਸਨਅਤ ’ਚ ਸਾਢੇ ਤਿੰਨ ਲੱਖ ਤੋਂ ਵੱਧ ਲੋਕਾਂ ਦੀ ਨੌਕਰੀ ਗਈ: ਰਾਹੁਲ ਗਾਂਧੀ

00
ਨੋਟਬੰਦੀ ਤੇ ਜੀਐੱਸਟੀ ਕਾਰਨ ਬੱਲਾਰੀ ਜੀਨਸ ਸਨਅਤ ’ਚ ਸਾਢੇ ਤਿੰਨ ਲੱਖ ਤੋਂ ਵੱਧ ਲੋਕਾਂ ਦੀ ਨੌਕਰੀ ਗਈ: ਰਾਹੁਲ ਗਾਂਧੀ

[ad_1]

ਹੈਦਰਾਬਾਦ, 2 ਨਵੰਬਰ

ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ 2016 ਵਿੱਚ ਕੀਤੀ ਗਈ ਨੋਟਬੰਦੀ ਅਤੇ ‘ਨੁਕਸਦਾਰ’ ਵਸਤਾਂ ਤੇ ਸੇਵਾਵਾਂ ਕਰ (ਜੀਐੱਸਟੀ) ਦੇ ਲਾਗੂਕਰਨ ਕਰ ਕੇ ਕਰਨਾਟਕ ਦੇ ਬੱਲਾਰੀ ਵਿੱਚ ਜੀਨਸ ਸਨਅਤ ਵਿੱਚ ਕੰਮ ਕਰਦੇ 3.5 ਲੱਖ ਤੋਂ ਵੱਧ ਲੋਕਾਂ ਦਾ ਰੁਜ਼ਗਾਰ ਚਲਾ ਗਿਆ। ਉਹ ਦਿਨ ਦਾ ਪੈਦਲ ਮਾਰਚ ਖ਼ਤਮ ਕਰਨ ਤੋਂ ਬਾਅਦ ਇੱਥੋਂ ਨੇੜਲੇ ਮੁਥੰਗੀ ਵਿੱਚ ਇਕ ਨੁੱਕੜ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਸ੍ਰੀ ਗਾਂਧੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਪਾਰਟੀ ਮੁਲਾਜ਼ਮਾਂ ਅਤੇ ਜਨਤਕ ਖੇਤਰ ਦੀਆਂ ਇਕਾਈਆਂ ਜੋ ਕਿ ਨਿੱਜੀਕਰਨ ਲਈ ਸਰਕਾਰ ਦੇ ਨਿਸ਼ਾਨੇ ’ਤੇ ਹਨ, ਦੇ ਪਿੱਛੇ ਖੜ੍ਹੇਗੀ। -ਪੀਟੀਆਈ



[ad_2]

ਇਹ ਖ਼ਬਰ ਕਿਥੋਂ ਲਈ ਗਈ ਹੈ

Tags

0 thoughts on “ਨੋਟਬੰਦੀ ਤੇ ਜੀਐੱਸਟੀ ਕਾਰਨ ਬੱਲਾਰੀ ਜੀਨਸ ਸਨਅਤ ’ਚ ਸਾਢੇ ਤਿੰਨ ਲੱਖ ਤੋਂ ਵੱਧ ਲੋਕਾਂ ਦੀ ਨੌਕਰੀ ਗਈ: ਰਾਹੁਲ ਗਾਂਧੀ”

Leave a Reply

Subscription For Radio Chann Pardesi