Loader

ਸੈਂਟਰਲ ਬੈਂਕ ਦੇ ਚਾਰ ਲਾਕਰ ਤੋੜ ਕੇ ਲੱਖਾਂ ਰੁਪਏ ਦੇ ਗਹਿਣੇ ਚੋਰੀ

00
ਸੈਂਟਰਲ ਬੈਂਕ ਦੇ ਚਾਰ ਲਾਕਰ ਤੋੜ ਕੇ ਲੱਖਾਂ ਰੁਪਏ ਦੇ ਗਹਿਣੇ ਚੋਰੀ

[ad_1]

ਡਾ. ਹਿਮਾਂਸ਼ੂ ਸੂਦ

ਮੰਡੀ ਗੋਬਿੰਦਗੜ੍ਹ, 3 ਨਵੰਬਰ

ਇੱਥੋਂ ਦੇ ਨੈਸ਼ਨਲ ਹਾਈਵੇਅ ਸਰਵਿਸ ਰੋਡ ’ਤੇ ਸਥਿਤ ਸੈਂਟਰਲ ਬੈਂਕ ਆਫ ਇੰਡੀਆ ਵਿੱਚ ਬੀਤੀ ਰਾਤ ਚੋਰਾਂ ਨੇ ਬੈਂਕ ਦੇ 4 ਲਾਕਰ ਤੋੜ ਕੇ ਲੱਖਾਂ ਰੁਪਏ ਦੇ ਗਹਿਣੇ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ। ਬੈਂਕ ਅਧਿਕਾਰੀਆਂ ਨੂੰ ਘਟਨਾ ਬਾਰੇ ਅੱਜ ਉਸ ਸਮੇਂ ਪਤਾ ਲੱਗਿਆ ਜਦੋਂ ਉਨ੍ਹਾਂ ਬੈਂਕ ਖੋਲ੍ਹ ਕੇ ਕੰਮ ਕਾਜ ਦੀ ਸ਼ੁਰੂਆਤ ਕੀਤੀ। ਇਸ ਮਗਰੋਂ ਉਨ੍ਹਾਂ ਸਥਾਨਕ ਪੁਲੀਸ ਨੂੰ ਸੂਚਿਤ ਕੀਤਾ ਜਿਸ ’ਤੇ ਪੁਲੀਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਉਪ ਕਪਤਾਨ ਪੁਲੀਸ ਫ਼ਤਹਿਗੜ੍ਹ ਸਾਹਿਬ ਗੁਰਬੰਸ ਸਿੰਘ ਬੈਂਸ ਨੇ ਦੱਸਿਆ ਕਿ ਇਹ ਘਟਨਾ ਬੀਤੀ ਰਾਤ 12 ਵਜੇ ਦੇ ਕਰੀਬ ਵਾਪਰੀ ਅਤੇ ਚੋਰਾਂ ਨੇ 7 ਲਾਕਰ ਤੋੜਨ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਵਿੱਚੋਂ ਉਹ 4 ਲਾਕਰ ਤੋੜਨ ਵਿੱਚ ਕਾਮਯਾਬ ਰਹੇ। ਪੁਲੀਸ ਨੇ ਇਸ ਸਬੰਧੀ ਕੇਸ ਦਰਜ ਕਰ ਲਿਆ ਹੈ।

ਬਨੂੜ (ਕਰਮਜੀਤ ਸਿੰਘ ਚਿੱਲਾ): ਚੋਰਾਂ ਨੇ ਬਨੂੜ ਤੋਂ ਰਾਜਪੁਰਾ ਨੂੰ ਜਾਂਦੇ ਕੌਮੀ ਮਾਰਗ ਉੱਤੇ ਪੈਂਦੇ ਪਿੰਡ ਜੰਗਪੁਰਾ ਨੇੜਲੀ ਮਾਰਕੀਟ ਦੀਆਂ ਤਿੰਨ ਦੁਕਾਨਾਂ ਦੇ ਸ਼ਟਰ ਤੋੜ ਕੇ ਬੀਤੀ ਰਾਤ ਲੱਖ ਰੁਪਏ ਦੀ ਨਕਦੀ ਅਤੇ ਲੱਖਾਂ ਰੁਪਏ ਦਾ ਸਪੇਅਰ ਪਾਰਟਸ ਦਾ ਸਾਮਾਨ ਚੋਰੀ ਕਰ ਲਿਆ। ਸਾਰੀ ਰਾਤ ਚੱਲਦੇ ਕੌਮੀ ਮਾਰਗ ਉੱਤੇ ਹੋਈ ਚੋਰੀ ਦੀ ਇਸ ਘਟਨਾ ਦਾ ਦੁਕਾਨਦਾਰਾਂ ਨੂੰ ਸਵੇਰ ਸਮੇਂ ਪਤਾ ਚੱਲਿਆ।

ਦੁਕਾਨਦਾਰ ਪ੍ਰਿੰਸਪਾਲ ਸਿੰਘ ਘੜਾਮਾ ਨੇ ਦੱਸਿਆ ਕਿ ਉਸ ਦੀ ਕਾਰਾਂ ਦੀ ਰਿਪੇਅਰ, ਸੇਲ ਪਰਚੇਜ਼ ਅਤੇ ਸਪੇਅਰ ਪਾਰਟ ਦੀ ਦੁਕਾਨ ਹੈ। ਰਾਤੀਂ ਉਹ ਦੁਕਾਨ ਦੇ ਸ਼ਟਰ ਨੂੰ ਦੋਵੇਂ ਪਾਸੇ ਤਾਲੇ ਲਗਾ ਕੇ ਗਿਆ ਸੀ ਤੇ ਸਵੇਰੇ ਗੁਆਂਢੀ ਦੁਕਾਨਦਾਰ ਵੱਲੋਂ ਸ਼ਟਰ ਤੋੜੇ ਹੋਣ ਦੀ ਸੂਚਨਾ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਦੁਕਾਨ ਅੰਦਰਲੀ ਅਲਮਾਰੀ ਵਿੱਚੋਂ ਚੋਰਾਂ ਨੇ 70 ਹਜ਼ਾਰ ਦੀ ਨਕਦੀ ਤੇ ਦੁਕਾਨ ਵਿੱਚ ਪਏ ਕਾਰਾਂ ਦੇ ਦੋ ਇੰਜਣ ਤੇ ਹੋਰ ਸਪੇਅਰ ਪਾਰਟ ਦਾ ਬਹੁਤ ਸਾਮਾਨ ਜਿਨ੍ਹਾਂ ਦੀ ਕੀਮਤ ਤਕਰੀਬਨ ਢਾਈ ਲੱਖ ਦੇ ਕਰੀਬ ਬਣਦੀ ਹੈ, ਚੁਰਾ ਲਿਆ।

ਇਸੇ ਤਰ੍ਹਾਂ ਵੈਲਡਿੰਗ ਦੀ ਦੁਕਾਨ ਕਰਨ ਵਾਲੇ ਰਾਜਿੰਦਰ ਸਿੰਘ ਜੰਗਪੁਰਾ ਦੀ ਦੁਕਾਨ ਦਾ ਸ਼ਟਰ ਤੋੜ ਕੇ ਚੋਰਾਂ ਨੇ 15 ਹਜ਼ਾਰ ਦੀ ਨਕਦੀ, ਦੋ ਵੈਲਡਿੰਗ ਸੈੱਟ ਤੇ ਲੋਹੇ ਦੇ ਬਣੇ ਗੇਟ ਗਰਿੱਲਾਂ ਚੋਰੀ ਕਰ ਲਈਆਂ। ਕਰਿਆਨੇ ਦੀ ਦੁਕਾਨ ਕਰਦੇ ਕਿਰਪਾਲ ਸਿੰਘ ਦੀ ਇੱਕ ਹਜ਼ਾਰ ਦੀ ਨਕਦੀ, ਕੋਲਡ ਡਰਿੰਕ ਅਤੇ ਕਰਿਆਨੇ ਦਾ ਸਾਮਾਨ ਚੋਰੀ ਕਰ ਲਿਆ। ਦੁਕਾਨਦਾਰਾਂ ਨੇ ਦੱਸਿਆ ਕਿ ਇਸ ਘਟਨਾ ਸਬੰਧੀ ਉਨ੍ਹਾਂ ਬਨੂੜ ਪੁਲੀਸ ਨੂੰ ਸੂਚਿਤ ਕਰ ਦਿੱਤਾ ਹੈ।[ad_2]

ਇਹ ਖ਼ਬਰ ਕਿਥੋਂ ਲਈ ਗਈ ਹੈ

Tags

0 thoughts on “ਸੈਂਟਰਲ ਬੈਂਕ ਦੇ ਚਾਰ ਲਾਕਰ ਤੋੜ ਕੇ ਲੱਖਾਂ ਰੁਪਏ ਦੇ ਗਹਿਣੇ ਚੋਰੀ”

Leave a Reply

Subscription For Radio Chann Pardesi