ਬਰਨਾਲਾ: ਕੌਮਾਂਤਰੀ ਵੱਟਸਐਪ ਨੰਬਰਾਂ ਤੋਂ ਕਾਲਾਂ ਕਰ ਕੇ ਫਿਰੌਤੀ ਮੰਗਣ ਵਾਲੇ 3 ਗ੍ਰਿਫ਼ਤਾਰ
00

[ad_1]
ਪਰਸ਼ੋਤਮ ਬੱਲੀ
ਬਰਨਾਲਾ,13 ਸਤੰਬਰ
ਕੌਮਾਂਤਰੀ ਵੱਟਸਐਪ ਨੰਬਰਾਂ ਤੋਂ ਕਾਲਾਂ ਕਰ ਕੇ ਫ਼ਿਰੌਤੀ ਮੰਗਣ ਵਾਲਿਆਂ ਵਿੱਚੋਂ 3 ਨੂੰ ਬਰਨਾਲਾ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਜ਼ਿਲ੍ਹਾ ਪੁਲੀਸ ਮੁਖੀ ਸੰਦੀਪ ਕੁਮਾਰ ਮਲਿਕ ਨੇ ਪ੍ਰੈੱਸ ਕਾਨਫਰੰਸ ਕਰਕੇ ਦੱਸਿਆ ਕਿ ਪੁਲੀਸ ਵੱਲੋਂ ਬਲਜਿੰਦਰ ਸਿੰਘ ਉਰਫ਼ ਕਿੰਦਾ, ਗੁਰਵਿੰਦਰ ਸਿੰਘ ਉਰਫ਼ ਗਿੱਲ ਅਤੇ ਬਲਵਿੰਦਰ ਸਿੰਘ ਉਰਫ਼ ਬਿੰਦਰ ਵਾਸੀ ਕੋਟਦੁੱਨਾ (ਜ਼ਿਲ੍ਹਾ ਬਰਨਾਲਾ) ਨੂੰ ਕਾਬੂ ਕੀਤਾ ਗਿਆ ਹੈ। ਇਸ ਗੈਂਗ ਵੱਲੋਂ ਪਿਛਲੇ ਦਿਨੀਂ ਸਥਾਨਕ ਅਨਾਜ ਮੰਡੀ ਰੋਡ ‘ਤੇ ਮੋਬਾਈਲਾਂ ਦੀ ਦੁਕਾਨ ਚਲਾਉਂਦੇ ਲਵਲੀ ਗਰਗ ਅਤੇ ਪਿੰਡ ਕੋਟਦੁੱਨਾ ਵਾਸੀ ਹਰਿੰਦਰ ਸਿੰਘ ਟੈਲੀਫਿਲਮ ਪ੍ਰੋਡਿਊਸਰ ਤੋਂ ਕ੍ਰਮਵਾਰ 20 ਲੱਖ ਅਤੇ 10 ਲੱਖ ਰੁਪਏ ਦੀ ਫ਼ਿਰੌਤੀ ਮੰਗੀ ਸੀ।
[ad_2]
-
Previous ਰੂਸ ਵੱਲੋਂ ਭਾਰਤ ਨੂੰ ਸਸਤੇ ਕੱਚੇ ਤੇਲ ਦੀ ਸਪਲਾਈ ਦੀ ਪੇਸ਼ਕਸ਼
-
Next ਬੰਗਾਲ ਵਿੱਚ ਰੋਸ ਮਾਰਚ ਦੌਰਾਨ ਭਾਜਪਾ ਕਾਰਕੁਨਾਂ ਤੇ ਪੁਲੀਸ ਵਿਚਾਲੇ ਝੜਪ
0 thoughts on “ਬਰਨਾਲਾ: ਕੌਮਾਂਤਰੀ ਵੱਟਸਐਪ ਨੰਬਰਾਂ ਤੋਂ ਕਾਲਾਂ ਕਰ ਕੇ ਫਿਰੌਤੀ ਮੰਗਣ ਵਾਲੇ 3 ਗ੍ਰਿਫ਼ਤਾਰ”