ਕੌਂਸਲ ਆਫ਼ ਡਿਪਲੋਮਾ ਇੰਜਨੀਅਰ ਦਾ ਸੂਬਾਈ ਸਮਾਗਮ ਅੱਜ
00

[ad_1]
ਖੇਤਰੀ ਪ੍ਰਤੀਨਿਧ
ਪਟਿਆਲਾ, 14 ਸਤੰਬਰ
ਕੌਂਸਲ ਆਫ ਡਿਪਲੋਮਾ ਇੰਜਨੀਅਰ ਪੰਜਾਬ ਵੱਲੋਂ ਭਲਕੇ ਵੀਰਵਾਰ ਨੂੰ ਮੁਹਾਲੀ ਵਿੱਚ ਇੰਜਨੀਅਰ ਦਿਵਸ ਮਨਾਇਆ ਜਾਵੇਗਾ। ਇਸ ਸਬੰਧੀ ਜਥੇਬੰਦੀ ਦੇ ਸੂਬਾਈ ਆਗੂ ਕਰਮਜੀਤ ਬੀਹਲਾ ਅਤੇ ਕਮਰਜੀਤ ਮਾਨ ਨੇ ਦੱਸਿਆ ਕਿ ਕੌਂਸਲ ਦੇ ਮੰਚ ’ਤੇ ਇਹ ਦਿਹਾੜਾ ਪਹਿਲੀ ਵਾਰ ਮਨਾਇਆ ਜਾ ਰਿਹਾ ਹੈ। ਸੁੂਬਾਈ ਚੇਅਰਮੈਨ ਸੁਖਮਿੰਦਰ ਲਵਲੀ ਦੀ ਅਗਵਾਈ ਹੇਠਾਂ ਹੋਣ ਵਾਲੇ ਇਸ ਸੂਬਾ ਪੱਧਰੀ ਸਮਾਗਮ ਵਿੱਚ ਪੰਜਾਬ ਭਰ ਤੋਂ ਇੰਜਨੀਅਰ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਗੇ।
ਇਸ ਮੌਕੇ ਸੁੂਬਾਈ ਚੇਅਰਮੈਨ ਸੁਖਮਿੰਦਰ ਲਵਲੀ, ਕਮਰਜੀਤ ਮਾਨ, ਕਰਮਜੀਤ ਬੀਹਲਾ, ਦਵਿੰਦਰ ਸੇਖੋਂ, ਭੁਪਿੰਦਰ ਸੋਮਲ, ਨਰਿੰਦਰ ਕੁਮਾਰ, ਅਰਵਿੰਦ ਸੈਣੀ, ਦਸ਼ਰਥ ਜਾਖੜ ਤੇ ਵਿਵੇਕ ਵਸ਼ਿਸ਼ਟ ਸਮੇਤ ਹੋਰ ਆਗੂ ਵੀ ਸ਼ਾਮਲ ਸਨ।
[ad_2]
-
Previous ਐੱਸਸੀਓ ਸਿਖਰ ਸੰਮੇਲਨ ’ਚ ਹੋਵੇਗੀ ਪੂਤਿਨ ਤੇ ਮੋਦੀ ਦੀ ਮੁਲਾਕਾਤ
-
Next ਸੀਯੂਈਟੀ-ਯੂਜੀ ਦੇ ਨਤੀਜਿਆਂ ਦਾ ਐਲਾਨ ਅੱਜ ਰਾਤ 10 ਵਜੇ ਤੱਕ
0 thoughts on “ਕੌਂਸਲ ਆਫ਼ ਡਿਪਲੋਮਾ ਇੰਜਨੀਅਰ ਦਾ ਸੂਬਾਈ ਸਮਾਗਮ ਅੱਜ”