Loader

ਚੀਨ ਨੇ ਪਾਕਿਸਤਾਨੀ ਅਤਿਵਾਦੀ ਸਾਜਿਦ ਮੀਰ ਨੂੰ ਕਾਲੀ ਸੂਚੀ ’ਚ ਪਾਉਣ ਦੇ ਅਮਰੀਕਾ ਤੇ ਭਾਰਤ ਦੇ ਪ੍ਰਸਤਾਵ ਨੂੰ ਰੋਕਿਆ

00
ਚੀਨ ਨੇ ਪਾਕਿਸਤਾਨੀ ਅਤਿਵਾਦੀ ਸਾਜਿਦ ਮੀਰ ਨੂੰ ਕਾਲੀ ਸੂਚੀ ’ਚ ਪਾਉਣ ਦੇ ਅਮਰੀਕਾ ਤੇ ਭਾਰਤ ਦੇ ਪ੍ਰਸਤਾਵ ਨੂੰ ਰੋਕਿਆ

[ad_1]

ਸੰਯੁਕਤ ਰਾਸ਼ਟਰ, 17 ਸਤੰਬਰ

ਚੀਨ ਨੇ ਪਾਕਿਸਤਾਨ ਸਥਿਤ ਲਸ਼ਕਰ-ਏ-ਤਇਬਾ ਦੇ ਅਤਿਵਾਦੀ ਸਾਜਿਦ ਮੀਰ ਨੂੰ ਕਾਲੀ ਸੂਚੀ ਵਿੱਚ ਪਾਉਣ ਦੇ ਅਮਰੀਕਾ ਤੇ ਭਾਰਤ ਦੇ ਪ੍ਰਸਤਾਵ ਨੂੰ ਸੰਯੁਕਤ ਰਾਸ਼ਟਰ ਵਿੱਚ ਰੋਕ ਦਿੱਤਾ ਹੈ। ਚਾਰ ਮਹੀਨਿਆਂ ਵਿੱਚ ਪੇਈਚਿੰਗ ਦਾ ਇਹ ਤੀਜਾ ਅਜਿਹਾ ਕਦਮ ਹੈ। ਮੀਰ ਭਾਰਤ ਦੇ ਅਤਿ ਲੋੜੀਂਦੇ ਅਤਿਵਾਦੀਆਂ ’ਚੋਂ ਇਕ ਹੈ ਅਤੇ 2008 ਦੇ ਮੁੰਬਈ ਹਮਲਿਆਂ ਦਾ ਮੁੱਖ ਸਾਜ਼ਿਸ਼ਘਾੜਾ ਹੈ। ਅਜਿਹੀ ਜਾਣਕਾਰੀ ਹੈ ਕਿ ਪੇਈਚਿੰਗ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ 1267 ਅਲਕਾਇਦਾ ਪਾਬੰਦੀਸ਼ੁਦਾ ਕਮੇਟੀ ਤਹਿਤ ਆਲਮੀ ਅਤਿਵਾਦੀ ਦੇ ਤੌਰ ’ਤੇ ਮੀਰ ਨੂੰ ਕਾਲੀ ਸੂਚੀ ’ਚ ਪਾਉਣ ਦੇ ਅਮਰੀਕਾ ਦੇ ਪ੍ਰਸਤਾਵ ’ਤੇ ਵੀਰਵਾਰ ਨੂੰ ਰੋਕ ਲਗਾ ਦਿੱਤੀ। ਭਾਰਤ ਨੇ ਇਸ ਪ੍ਰਸਤਾਵ ਦਾ ਸਮਰਥਨ ਕੀਤਾ ਹੈ। ਇਸ ਤਹਿਤ ਮੀਰ ਦੀਆਂ ਸੰਪਤੀਆਂ ਕੁਰਕ ਕਰਨ ਅਤੇ ਉਸ ਉੱਪਰ ਯਾਤਰਾ ਤੇ ਹਥਿਆਰਾਂ ਦੀ ਪਾਬੰਦੀ ਲਗਾਉਣ ਦਾ ਪ੍ਰਸਤਾਵ ਹੈ। -ਪੀਟੀਆਈ[ad_2]

ਇਹ ਖ਼ਬਰ ਕਿਥੋਂ ਲਈ ਗਈ ਹੈ

Tags

Subscription For Radio Chann Pardesi