ਇਬਸਾ ਮੁਲਕਾਂ ਵੱਲੋਂ ਰੂਸ-ਯੂਕਰੇਨ ਜੰਗ ਤੁਰੰਤ ਖਤਮ ਕਰਨ ਦਾ ਸੱਦਾ
00
[ad_1]
ਨਿਊਯਾਰਕ: ਭਾਰਤ, ਬ੍ਰਾਜ਼ੀਲ ਤੇ ਦੱਖਣੀ ਅਫਰੀਕਾ ਨੇ ਯੂਕਰੇਨ ’ਚ ਮੌਜੂਦਾ ਸੰਘਰਸ਼ ਤੇ ਮਨੁੱਖੀ ਸੰਕਟ ’ਤੇ ਸੰਯੁਕਤ ਰਾਸ਼ਟਰ ਵਿੱਚ ਗੰਭੀਰ ਚਿੰਤਾ ਜ਼ਾਹਿਰ ਕੀਤੀ ਅਤੇ ਤੁਰੰਤ ਇਹ ਜੰਗ ਖਤਮ ਕਰਨ ਤੇ ਜਮਹੂਰੀਅਤ ਦੇ ਰਾਹ ’ਤੇ ਚੱਲਣ ਦੀ ਆਪਣੀ ਅਪੀਲ ਦੁਹਰਾਈ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਭਾਰਤ-ਬ੍ਰਾਜ਼ੀਲ-ਦੱਖਣੀ ਅਫਰੀਕਾ (ਇਬਸਾ) ਦੇ ਮੰਤਰੀ ਪੱਧਰੀ ਕਮਿਸ਼ਨ ਦੀ ਦਸਵੀਂ ਮੀਟਿੰਗ ਦੀ ਮੇਜ਼ਬਾਨੀ ਕੀਤੀ। ਇਸ ਦੌਰਾਨ ਉਨ੍ਹਾਂ ਇਬਸਾ ਦੀ ਪ੍ਰਕਿਰਿਆ ਦੀ ਸਮੀਖਿਆ ਕਰਦਿਆਂ ਇਸ ਦੇ ਕਾਰਜਾਂ ਦੀ ਸ਼ਲਾਘਾ ਕੀਤੀ। ਮੀਟਿੰਗ ’ਚ ਬ੍ਰਾਜ਼ੀਲ ਦੇ ਵਿਦੇਸ਼ ਮੰਤਰੀ ਕਾਰਲੋਸ ਫਰਾਂਕਾ ਤੇ ਦੱਖਣੀ ਅਫਰੀਕਾ ਦੇ ਸਿਹਤ ਮੰਤਰੀ ਜੋਏ ਫਾਹਲਾ ਵੀ ਸ਼ਾਮਲ ਹੋਏ। ਸੰਯੁਕਤ ਰਾਸ਼ਟਰ ਅਨੁਸਾਰ ਤਿੰਨੇ ਆਗੂਆਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸੰਯੁਕਤ ਰਾਸ਼ਟਰ ਪ੍ਰਣਾਲੀ ਦਾ ਸੁਧਾਰ ਇੱਕ ਅਹਿਮ ਕੌਮਾਂਤਰੀ ਵਿਸ਼ਾ ਬਣਿਆ ਹੋਇਆ ਹੈ। -ਪੀਟੀਆਈ
[ad_2]
- Previous ਫੋਰਟਿਸ ਦੇ ਸਾਬਕਾ ਪ੍ਰਮੋਟਰਾਂ ਮਾਲਵਿੰਦਰ ਅਤੇ ਸ਼ਿਵਇੰਦਰ ਨੂੰ ਛੇ ਮਹੀਨੇ ਦੀ ਸਜ਼ਾ
- Next ਯੂਨੀਵਰਸਿਟੀ ਵਿੱਚ ‘ਪ੍ਰੇਰਣਾਦਾਇਕ ਸਮਾਗਮ’ ਕਰਵਾਇਆ
0 thoughts on “ਇਬਸਾ ਮੁਲਕਾਂ ਵੱਲੋਂ ਰੂਸ-ਯੂਕਰੇਨ ਜੰਗ ਤੁਰੰਤ ਖਤਮ ਕਰਨ ਦਾ ਸੱਦਾ”